Home / Breaking News / ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਟੈਕਨੀਕੀ ਸਿਖਲਾਈ ਸੰਸਥਾਵਾਂ ‘ਚ ਦਾਖਲਾ ਆਨ-ਲਾਈਨ ਜਾਰੀ -: ਚੰਨੀ

ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਟੈਕਨੀਕੀ ਸਿਖਲਾਈ ਸੰਸਥਾਵਾਂ ‘ਚ ਦਾਖਲਾ ਆਨ-ਲਾਈਨ ਜਾਰੀ -: ਚੰਨੀ

  • ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਟੈਕਨੀਕੀ  ਸਿਖਲਾਈ ਸੰਸਥਾਵਾਂ ‘ਚ ਦਾਖਲਾ ਆਨ-ਲਾਈਨ ਜਾਰੀ -: ਚੰਨੀ

ਸੂਬੇ -28-07-17 ਦੀਆਂ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਦਾਖਲਾ ਆਨ-ਲਾਈਨ ਜਾਰੀ ਹੈ। ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਦਾਖਲਾ ਆਨ-ਲਾਈਨ ਕੀਤਾ ਜਾਂਦਾ ਹੈ ਅਤੇ ਵੈਬ-ਪੋਰਟਲ ‘ਤੇ ਸਰਕਾਰ ਵੱਲੋਂ ਨਿਰਧਾਰਿਤ ਰਾਖਵਾਂਕਰਨ ਨੀਤੀ ਅਨੁਸਾਰ ਹੀ ਐਸ.ਸੀ. ਸੀਟਾਂ ਵਿੱਚ ਦਾਖਲਾ ਕੀਤਾ ਜਾਂਦਾ ਹੈ ਅਤੇ ਕੋਈ ਵੀ ਸੰਸਥਾ ਨਿਰਧਾਰਿਤ ਰਾਖਵਾਂਕਰਨ ਨੀਤੀ ਅਨੁਸਾਰ ਉਪਲਭਧ ਸੀਟਾਂ ਵਿੱਚ ਦਾਖਲਾ ਦੇਣ ਤੋਂ ਮਨ੍ਹਾਂ ਨਹੀਂ ਕਰ ਸਕਦੀ।

ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਮਿਅਰੀ ਸਿੱਖਿਆ ਪ੍ਰਦਾਨ ਕਰਨ ਨੂੰ ਹੀ ਪਹਿਲ ਦਿੱਤੀ ਜਾਵੇਗੀ।ਉਨ੍ਹਾਂ ਨਾਲ ਹੀ ਕਿਹਾ ਕਿ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਅਦਾਰਿਆਂ ਜਾ ਸਿਰਫ ਮੁਨਾਫਾ ਕੁਮਾਉਣ ਦੇ ਨਾਮ ‘ਤੇ ਦਿੱਤੀ ਜਾ ਰਹੀ ਗੈਰ ਮਿਆਰੀ ਕਿੱਤਾ ਮੁੱਖੀ ਸਿਖਲਾਈ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਵਿਸ਼ਵ ਪੱਧਰ ਕਿੱਤਾ ਮੁੱਖੀ ਸਿਖਲਾਈ ਮਹੁੱਈਆ ਕਰਵਾਉਣ ‘ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਅਸਾਨੀ ਨਾਲ ਦੇਸ਼ ਅਤੇ ਵਿਦੇਸ਼ ਦੀਆਂ ਨਾਮੀ ਕੰਪਨੀਆਂ ਵਿਚ ਰੋਜ਼ਗਾਰ ਮਿਲ ਸਕੇ।

ਕੁੱਝ ਪ੍ਰਾਈਵੇਟ ਆਈ.ਟੀ.ਆਈ. ਵੱਲੋਂ ਵਿਭਾਗ ਦੇ ਅਫਸਰਾਂ ਵੱਲੋਂ ਬਾਰ-ਬਾਰ ਇਨਸਪੈਕਸ਼ਨ ਦੇ ਨਾਮ ਤੇ ਹਰਾਸ ਕਰਨ ਦੇ ਦਿਤੇ ਜਾ ਰਹੇ ਬਿਆਨਾ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਦੀ ਇਨਸਪੈਕਸ਼ਨ ਕੇਂਦਰ ਦੇ ਵਿਭਾਗ ਡੀ.ਜੀ.ਈ.ਟੀ. ਦੀਆ ਹਦਾਇਤਾ ਅਨੁਸਾਰ ਹੀ ਕੀਤੀ ਜਾਂਦੀ ਹੈ।ਇਸ ਕਰਕੇ ਕਿਤੇ ਵੀ ਤੰਗ ਪ੍ਰੇਸ਼ਾਨ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਇਹ ਵੀ ਦੱਸਿਆ ਕਿ ਇੰਸਪੇੈਕਸਨ ਦੀਆਂ ਰਿਪੋਰਟਾਂ ਭਾਰਤ ਸਰਕਾਰ ਨੂੰ ਸਿਫਾਰਸਾਂ ਸਹਿਤ ਅਗਲੀ ਕਾਰਵਾਈ ਹਿੱਤ ਭੇੇਜੀਆ ਜਾਂਦੀਆ ਹੈ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *