Breaking News
Home / Breaking News / ਚੀਨੀ ਫੌਜ ਕਿਸੇ ਵੀ ਜੰਗ ਲਈ ਤਿਆਰ ਰਹੇ – ਜਿਨਪਿੰਗ

ਚੀਨੀ ਫੌਜ ਕਿਸੇ ਵੀ ਜੰਗ ਲਈ ਤਿਆਰ ਰਹੇ – ਜਿਨਪਿੰਗ

  • ਚੀਨੀ ਫੌਜ ਕਿਸੇ ਵੀ ਜੰਗ ਲਈ ਤਿਆਰ ਰਹੇ – ਜਿਨਪਿੰਗ

ਸਿੱਕਮ-31-07-17  ਇਲਾਕੇ ਦੇ ਡੋਕਲਾਮ ਵਿਚ ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਅੱਜ ਆਪਣੀ ਫੌਜੀ ਤਾਕਤ ਦਿਖਾਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਸਭ ਤੋਂ ਵੱਡੇ ਫੌਜੀ ਅੱਡੇ ‘ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ 90ਵੇਂ ਸਾਲਾਨਾ ਦਿਵਸ ‘ਤੇ ਆਯੋਜਿਤ ਸ਼ਾਨਦਾਰ ਪਰੇਡ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਫੌਜ ਕਿਸੇ ਵੀ ਜੰਗ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਵਿਚ ਸਾਰੇ ਦੁਸ਼ਮਣਾਂ ਨੂੰ ਹਰਾਉਣ ਦੀ ਦਲੇਰੀ ਤੇ ਸਮਰੱਥਾ ਹੈ।

ਫੌਜੀ ਵਰਦੀ ਪਾਈ ਜਿਨਪਿੰਗ ਨੇ ਇਕ ਖੁੱਲ੍ਹੀ ਜੀਪ ਵਿਚ ਮੰਗੋਲੀਆ ਦੇ ਖੁਦਮੁਖਤਾਰ ਇਲਾਕੇ ਵਿਚ ਏਸ਼ੀਆ ਦੇ ਸਭ ਤੋਂ ਵੱਡੇ ਫੌਜੀ ਸਿਖਲਾਈ ਕੇਂਦਰ-ਝੂਰਿਹੇ ਵਿਖੇ ਫੌਜੀਆਂ ਦੀ ਪਰੇਡ ਦਾ ਨਿਰੀਖਣ ਕੀਤਾ। ਫੌਜੀਆਂ ਨੂੰ ਆਪਣੇ ਸੰਬੋਧਨ ਵਿਚ ਸ਼ੀ ਜਿਨਪਿੰਗ ਨੇ ਕਿਹਾ ਕਿ ਪੀ. ਐੱਲ. ਏ. ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੀ ਨਿਰਪੱਖ ਲੀਡਰਸ਼ਿਪ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ ਅਤੇ ਜਿਥੇ ਪਾਰਟੀ ਕਹੇ ਉਥੇ ਮਾਰਚ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦ ਉਨ੍ਹਾਂ ਦੇ ਵਿਦੇਸ਼ ਤੇ ਰੱਖਿਆ ਮੰਤਰਾਲਿਆਂ ਨੇ ਭਾਰਤ ‘ਤੇ ਚੀਨੀ ਇਲਾਕੇ ਦੇ ਡੋਕਲਾਮ ਵਿਚ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *