Home / Breaking News / ਓਪਰੇਸ਼ਨ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰੇ ਬਰਤਾਨੀਆ ਸਰਕਾਰ -ਤਨਮਨ ਸਿੰਘ ਢੇਸੀ

ਓਪਰੇਸ਼ਨ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰੇ ਬਰਤਾਨੀਆ ਸਰਕਾਰ -ਤਨਮਨ ਸਿੰਘ ਢੇਸੀ

  • ਓਪਰੇਸ਼ਨ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰੇ ਬਰਤਾਨੀਆ ਸਰਕਾਰ -ਤਨਮਨ ਸਿੰਘ ਢੇਸੀ

ਯੂ ਕੇ-01-08-17 ਦੇ ਦਸਤਾਰਧਾਰੀ ਸਿੱਖ ਐਮ ਪੀ ਤਨਮਨ ਸਿੰਘ ਢੇਸੀ ਨੇ ਕਿਹਾ ਹੈ ਕਿ ਓਪਰੇਸ਼ਨ ਬਲਿਊ ਸਟਾਰ ਬਾਰੇ ਫਾਈਲਾਂ ਬਰਤਾਨੀਆ ਸਰਕਾਰ ਨੂੰ ਜਨਤਕ ਕਰ ਦੇਣੀਆਂ ਚਾਹੀਦੀਆਂ ਨੇ . ਉਨ੍ਹਾਂ ਕਿਹਾ , ” ਮੈਂ ਤਾਂ ਪਿਛਲੇ ਤਿੰਨ ਸਾਲ ਤੋਂ ਕਹਿ ਰਿਹਾ ਹਾਂ। ਕੰਜ਼ਰਵੇਟਿਵ ਪਾਰਟੀ ਇਹ ਨਹੀਂ ਕਰਨੀ ਚਾਉਂਦੀ। ਜਾਂਚ ਜਲਦੀ ਹੋਣੀ ਚਾਹੀਦੀ ਹੈ।ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਯੂ.ਕੇ. ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਅਜੀਤ ਸਿੰਘ ਕੋਹਾੜ ਸਮੇਤ ਦੁਆਬੇ ਦੇ ਕਈ ਅਕਾਲੀ ਵਰਕਰ ਵੀ ਖਾਸ ਤੌਰ ਤੇ ਮੌਜੂਦ ਰਹੇ । ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਯੂ ਕੇ ਵਿੱਚ ਐਮ.ਪੀ ਦਿ ਚੋਣ ਜਿੱਤ ਕੇ ਉਹਨਾਂ ਦੇ ਸੂਬੇ ਦਾ ਮਾਣ ਵਧਾਇਆ ਹੈ

ਚੋਣਵੇਂ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਢੇਸੀ ਨੇ ਕਿਹਾ ਕਿ ਇਹ ਬੜੀ ਵੱਡੀ ਤ੍ਰਾਸਦੀ ਹੈ ਕਿ ਅਮਰੀਕਾ ਦੇ ਲੋਕਾਂ ਨੇ ਡੋਨਲਡ ਟਰੰਪ ਨੂੰ ਆਪਣਾ ਰਾਸ਼ਟਰਪਤੀ ਚੁਣਿਆ। ਮੈਂ ਟਰੰਪ ਨਾਲ ਸਹਿਮਤ ਨਹੀਂ। ਉਹ ਬਾਰਡਰ ਤੇ ਕੰਧਾਂ ਕੱਢਣ ਦੀ ਗੱਲ ਕਰ ਰਹੇ ਹਨ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਕੈਪਟਨ ਵਲੋਂ ਖਾਲਿਸਤਾਨੀ ਕਹਿਣ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਢੇਸੀ ਨੇ ਕਿ ਸੱਜਣ ਬਹੁਤ ਚੰਗੇ ਵਿਅਕਤੀ ਹਨ ਉਹਨਾਂ ਬਾਰੇ ਕਿਸੇ ਦੇ ਵਿਚਾਰ ਨਿਜੀ ਹੋ ਸਕਦੇ ਨੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...