Home / Breaking News / ਕੈਪਟਨ ਦੇ ਮੰਤਰੀ ਬਾਦਲ’ ਦੇ ਪਿੰਡ ਦੀ ਜਾਂਚ ਕਰਨਗੇ

ਕੈਪਟਨ ਦੇ ਮੰਤਰੀ ਬਾਦਲ’ ਦੇ ਪਿੰਡ ਦੀ ਜਾਂਚ ਕਰਨਗੇ

  • ਕੈਪਟਨ ਦੇ ਮੰਤਰੀ ਬਾਦਲ’ ਦੇ ਪਿੰਡ ਦੀ ਜਾਂਚ ਕਰਨਗੇ

ਬਾਦਲ-03-08-17  ਪਿੰਡ ‘ਚ ਸੀਵਰੇਜ ਖਰਾਬ ਹੋਣ ਦੀ ਸ਼ਿਕਾਇਤ ਮਿਲੀ ਹੈ। ਇਹ ਸੀਵਰੇਜ ਕੁਝ ਸਮਾਂ ਪਹਿਲਾਂ ਹੀ ਬਣਿਆ ਸੀ। ਮੈਂ ਇਸ ਸੀਵਰੇਜ ਦੀ ਜਾਂਚ ਲਈ 15 ਅਗਸਤ ਤੋਂ ਬਾਅਦ ਬਾਦਲ ਪਿੰਡ ਜਾਵਾਂਗਾ।ਮੰਤਰੀ ਨੇ ਕਿਹਾ ਕਿ ਬਾਦਲ ਪਿੰਡ ਵਿੱਚ ਪਾਇਆ ਨਵਾਂ ਸੀਵਰੇਜ ਬਹੁਤ ਜਲਦੀ ਖਰਾਬ ਹੋ ਗਿਆ ਹੈ। ਲੋਕਾਂ ਨੂੰ ਸ਼ੱਕ ਹੈ ਕਿ ਇਸ ਸੀਵਰੇਜ ਨੂੰ ਬਣਾਉਣ ‘ਚ ਧਾਂਦਲੀ ਹੋਈ ਹੈ। ਮੰਤਰੀ ਨੇ ਕਿਹਾ ਜੇ ਕੋਈ ਗੜਬੜੀ ਹੋਈ ਤਾਂ ਸਬੰਧਤ ਅਫਸਰ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 214 ਪਿੰਡਾਂ ਦੀਆਂ ਪੰਚਾਇਤਾਂ ਵਿੱਚ ਇੱਕ ਕਰੋੜ ਤੋਂ ਵੱਧ ਰੁਪਏ ਖ਼ਰਚ ਹੋਏ ਹਨ। ਇਸ ‘ਚ ਸਭ ਤੋਂ ਜ਼ਿਆਦਾ ਪੈਸੇ ਮੁਕਤਸਰ ਜ਼ਿਲ੍ਹੇ ਚ ਖਰਚ ਹੋਏ ਹਨ।

ਉਨ੍ਹਾਂ ਕਿਹਾ ਜਿਸ ਖ਼ਿਲਾਫ ਵੀ ਸਬੂਤ ਪਾਇਆ ਜਾਂਦਾ ਹੈ, ਉਸ ‘ਤੇ ਬਕਾਇਦਾ ਕਾਰਵਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ‘ਚ ਸ਼ਾਮਲਾਟ ਜ਼ਮੀਨਾਂ ਨੂੰ ਲੈ ਕੇ ਦਲਿਤ ਤੇ ਜੱਟ ਭਾਈਚਾਰੇ ‘ਚ ਲੜਾਈਆਂ ਹੰਦੀਆਂ ਹਨ ਤੇ ਇਸ ਦਾ ਵੀ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਧੰਦੀਵਾਲ ਦੇ ਦਲਿਤਾਂ ਦੇ ਬਾਈਕਾਟ ਦਾ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਤੇ ਜਲਦੀ ਹੀ ਇਸ ਬਾਰੇ ਪ੍ਰਸ਼ਾਸਨ ਤੋਂ ਰਿਪੋਰਟ ਮੰਗਾਂਗਾ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...