Breaking News
Home / Featured / ਮਾਈਕਰੋਸੋਫਟ ਵਲੋਂ ਪੰਜਾਬ ਚ ਰੋਸ਼ਨੀ ,ਮੋਬਾਇਲ ਚਾਰਜਿੰਗ , ਇੰਟਰਨੇਟ ਸੰਪਰਕ ਸੌਰ ਊਰਜਾ ਯੰਤਰਾਂ ਦੀ ਪੇਸ਼ਕਸ਼

ਮਾਈਕਰੋਸੋਫਟ ਵਲੋਂ ਪੰਜਾਬ ਚ ਰੋਸ਼ਨੀ ,ਮੋਬਾਇਲ ਚਾਰਜਿੰਗ , ਇੰਟਰਨੇਟ ਸੰਪਰਕ ਸੌਰ ਊਰਜਾ ਯੰਤਰਾਂ ਦੀ ਪੇਸ਼ਕਸ਼

  • ਮਾਈਕਰੋਸੋਫਟ ਵਲੋਂ ਪੰਜਾਬ ਚ ਰੋਸ਼ਨੀ ,ਮੋਬਾਇਲ ਚਾਰਜਿੰਗ , ਇੰਟਰਨੇਟ ਸੰਪਰਕ ਸੌਰ ਊਰਜਾ ਯੰਤਰਾਂ ਦੀ ਪੇਸ਼ਕਸ਼

ਮਾਈਕਰੋਸੌਫਟ-03-08-17  ਨੇ ਪੰਜਾਬ ਵਿੱਚ ਰੌਸ਼ਨੀ, ਮੋਬਾਈਲ ਚਾਰਜਿੰਗ ਅਤੇ ਇੰਟਰਨੈਟ ਸੰਪਰਕ ਦੇ ਲਈ ਸੌਰ ਊਰਜਾ ਪੋਟੇਬਲ ਸਾਇਲੈਂਡਰ-ਹੈਡ-ਸਰਵਿਸ ਯੰਤਰ ਮੁਹੱਈਆ ਕਰਾਉਣ ਵਿੱਚ ਭਾਰੀ ਦਿਲਚਸਪੀ ਵਿਖਾਈ ਹੈ ਜੋ ਕਿ ਬਹੁਤ ਜ਼ਿਆਦਾ ਕਫਾਇਤੀ ਹੈ ਅਤੇ ਇਸ ਸਬੰਧ ਵਿੱਚ ਸੂਬੇ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ।ਮਾਈਕਰੋਸੌਫਟ ਅਤੇ ਵੈਰੀਅੋਨ ਗਲੋਬਲ ਹੋਲਡਿੰਗਜ਼ ਦਾ ਇਕ ਸਾਂਝਾ ਵਫਦ ਬੁੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਅਤੇ ਉਪਰੋਕਤ ਯੰਤਰਾਂ ਨੂੰ ਸੂਬੇ ਵਿੱਚ ਬੜ੍ਹਾਵਾ ਦੇਣ ਲਈ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੇ ਪ੍ਰਸਤਾਵ ‘ਤੇ ਵਿਚਾਰ-ਵਟਾਂਦਰਾ ਕੀਤਾ ਜਿਨ੍ਹਾਂ ਨੂੰ ਇਕ ਛੱਜੇ (ਟੈਬਲੇਟ) ਨਾਲ ਜੋੜਿਆ ਜਾਵੇਗਾ। ਸਿੱਖਿਆ ਅਤੇ ਖੇਤੀਬਾੜੀ ਸਣੇ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਦੇ ਵਾਸਤੇ ਇਹ ਯੰਤਰ ਕੰਪਨੀਆਂ ਵੱਲੋਂ ਮੁਹੱਈਆ ਕਰਾਏ ਜਾਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਪੇਡਾ ਦੇ ਸੀ.ਈ.ਓ ਨੂੰ ਆਖਿਆ ਹੈ ਕਿ ਉਹ ਇਸ ਸਬੰਧੀ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਵੈਰੀਅੋਨ ਅਤੇ ਮਾਈਕਰੋਸੌਫਟ ਨਾਲ ਤਾਲਮੇਲ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਇਹ ਪ੍ਰੋਜੈਕਟ ਖਾਸ ਤੌਰ ‘ਤੇ ਗਰੀਬ ਬਸਤੀਆਂ ਵਿਚ ਸ਼ੁਰੂ ਕਰਨ ਲਈ ਕਿਹਾ ਹੈ ਜਿਥੇ ਕਿ ਬਹੁਤੇ ਘਰਾਂ ਵਿਚ ਇੱਕ ਬਲਬ ਦਾ ਕੁਨੈਕਸ਼ਨ ਹੈ। ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਵੈਰੀਅੋਨ ਦੀ ਤਕਨੀਕੀ ਸਮਰਥਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਅਤੇ ਸਿਹਤ, ਸਿੱਖਿਆ ਅਤੇ ਖੇਤੀਬਾੜੀ ਵਰਗੇ ਮਹੱਤਵਪੂਰਨ ਸੈਕਟਰਾਂ ਨੂੰ ਵਿਗਿਆਨਿਕ ਲੀਹਾਂ ਉੱਤੇ ਵਿਕਸਤ ਕਰਨ ਲਈ ਸਹਿਯੋਗ ਵਾਸਤੇ ਆਖਿਆ ਹੈ। ਮੀਟਿੰਗ ਦੌਰਾਨ ਇਹ ਵੀ ਪ੍ਰਸਤਾਵ ਰੱਖਿਆ ਗਿਆ ਕਿ ਮੰਡੀ ਬੋਰਡ ਸੂਬੇ ਭਰ ਦੀਆਂ ਆਪਣੀ ਮੰਡੀ ਵਿਚ ਛਾਬੜੀ ਵਾਲਿਆਂ ਲਈ ਸੌਰ ਊਰਜਾ ਲਾਈਟਾਂ ਦੀ ਖਰੀਦ ਕਰ ਸਕਦਾ ਹੈ।ਮੀਟਿੰਗ ਵਿਚ ਹਾਜ਼ਰ ਹੋਰਨਾਂ ਵਿਚ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਬਿਜਲੀ ਏ. ਵੇਨੂ ਪ੍ਰਸ਼ਾਦ, ਸ਼ਾਮਲ ਸਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me