Home / Breaking News / ਸ਼ੋਪਿਆਂ ਮੁਕਾਬਲੇ ‘ਚ ਮੇਜਰ ਅਤੇ ਦੋ ਜਵਾਨ ਸ਼ਹੀਦ, ਕੁਲਗਾਮ ‘ਚ 2 ਅੱਤਵਾਦੀ ਹਲਾਕ

ਸ਼ੋਪਿਆਂ ਮੁਕਾਬਲੇ ‘ਚ ਮੇਜਰ ਅਤੇ ਦੋ ਜਵਾਨ ਸ਼ਹੀਦ, ਕੁਲਗਾਮ ‘ਚ 2 ਅੱਤਵਾਦੀ ਹਲਾਕ

  • ਸ਼ੋਪਿਆਂ ਮੁਕਾਬਲੇ ‘ਚ ਮੇਜਰ ਅਤੇ ਦੋ ਜਵਾਨ ਸ਼ਹੀਦ, ਕੁਲਗਾਮ ‘ਚ 2 ਅੱਤਵਾਦੀ ਹਲਾਕ

ਸ਼੍ਰੀਨਗਰ, 3 ਅਗਸਤ, 2017 : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਅੱਜ ਸਵੇਰੇ ਸੁਰੱਖਿਆ ਫੋਰਸ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਇਸ ਦੇ ਨਾਲ ਹੀ ਸੋਪੀਆਂ ਮੁਕਾਬਲੇ ‘ਚ ਇਕ ਮੇਜਰ ਸਮੇਤ ਦੋ ਜਵਾਨ ਮਾਰੇ ਗਏ ਅਤੇ ਹੋਰ ਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟਿਨੈਂਟ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸੁਰੱਖਿਆ ਫੋਰਸ ਨੂੰ ਜ਼ਿਲੇ ਦੇ ਅੱਤਵਾਦੀ ਸਰਗਰਮੀਆਂ ਦੇ ਬਾਰੇ ਗੁਪਤ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਜ਼ਿਲੇ ਦੇ ਗੋਪਾਲਪੋਰਾ ‘ਚ ਘੇਰਾਬੰਦੀ ਕਰਕੇ ਦੋ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਸੁਰੱਖਿਆ ਫੋਰਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ‘ਚ ਦੋਵੇਂ ਅੱਤਵਾਦੀ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਘਟਨਾ ਵਾਲੇ ਸਥਾਨ ਤੋਂ ਦੋ ਹਥਿਆਰ ਮਿਲੇ ਹਨ। ਅੱਤਵਾਦੀਆਂ ਦੇ ਖਿਲਾਫ ਮੁਹਿੰਮ ਖਤਮ ਹੋ ਗਈ ਹੈ ਅਤੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

About admin

Check Also

ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ -ਉਤਕਲ ਐਕਸਪ੍ਰੈੱਸ ਹਾਦਸਾ

ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ -ਉਤਕਲ ਐਕਸਪ੍ਰੈੱਸ ਹਾਦਸਾ ਮੁਜ਼ੱਫ਼ਰਨਗਰ-20-08-17  ਵਿੱਚ ਖਤੌਲੀ ਨਜ਼ਦੀਕ 19 ਅਗਸਤ ...

Leave a Reply

Your email address will not be published. Required fields are marked *