Home / Breaking News / ਸਰਦਾਰ ਸਿੰਘ ਖੇਲ ਰਤਨ ਤੇ ਹਰਮਨਪ੍ਰੀਤ ਅਰਜੁਨ ਐਵਾਰਡ ਲਈ ਨਾਮਜ਼ਦ

ਸਰਦਾਰ ਸਿੰਘ ਖੇਲ ਰਤਨ ਤੇ ਹਰਮਨਪ੍ਰੀਤ ਅਰਜੁਨ ਐਵਾਰਡ ਲਈ ਨਾਮਜ਼ਦ

  • ਸਰਦਾਰ ਸਿੰਘ ਖੇਲ ਰਤਨ ਤੇ ਹਰਮਨਪ੍ਰੀਤ ਅਰਜੁਨ ਐਵਾਰਡ ਲਈ ਨਾਮਜ਼ਦ

ਭਾਰਤ -04-08-17 ਦੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਤੇ ਪੈਰਾਲੰਪਿਕ ਜੈਵਲਿਨ ਥ੍ਰੋਅਰ ਦੇਵੇਂਦਰ ਝਾਜਰੀਆ ਨੂੰ ਖਿਡਾਰੀਆਂ ਲਈ ਦੇਸ਼ ਦੇ ਸਭ ਤੋਂ ਵੱਡੇ ਇਨਾਮ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।ਕ੍ਰਿਕਟਰ ਚਿਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ, ਪੈਰਾਲੰਪਿਕ ਤਗਮਾ ਜੇਤੂ ਮਰੀਅੱਪਨ ਥਾਂਗਵਲੂ, ਵਰੁਣ ਭਾਟੀ ਤੇ ਗੌਲਫਰ ਐਸ.ਐਸ.ਪੀ. ਚੌਰਸੀਆ ਦੀ ਇਸ ਸਾਲ 17 ਅਰਜੁਨ ਐਵਾਰਡ ਲਈ ਚੋਣ ਕੀਤੀ ਗਈ ਹੈ। ਟੀਮ ਦੇ ਕਪਤਾਨ ਵਜੋਂ ਸਰਦਾਰ ਸਿੰਘ ਦੀ ਆਧੁਨਿਕ ਹਾਕੀ ਦੇ ਸਭ ਤੋਂ ਵਧੀਆ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕਰਨ ਸਦਕਾ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਲਗਾਤਾਰ ਦੋ ਵਾਰ ਤਾਂਬੇ ਦਾ ਤਗ਼ਮਾ ਹਾਸਲ ਹੋਇਆ ਸੀ।

ਸਰਦਾਰ ਨੂੰ 2015 ਵਿੱਚ ਭਾਰਤ ਦੇ ਨਾਗਰਿਕਾਂ ਲਈ ਸਭ ਤੋਂ ਉਚੇਰਾ ਐਵਾਰਡ ਪਦਮ ਸ੍ਰੀ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਦੋ ਵਾਰ ਸੋਨ ਤਗ਼ਮਾ ਜਿੱਤਣ ਵਾਲੇ ਦੇਵੇਂਦਰ ਝਾਜਰੀਆ ਨੂੰ 2016 ਰੀਓ ਪੈਰਾ ਓਲੰਪਿਕ ਵਿੱਚ ਉੱਤਮ ਪ੍ਰਦਰਸ਼ਨ ਲਈ ਸਨਮਾਨਤ ਕੀਤਾ ਜਾ ਰਿਹਾ ਹੈ। ਖੇਲ ਰਤਨ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਪੈਰਾ-ਓਲੰਪੀਅਨ ਹੋਣਗੇ।ਪੰਜਾਬ ਤੋਂ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਦੇ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ। ਇਸ ਸਬੰਧੀ ਅੰਤਮ ਫੈਸਲਾ ਖੇਡ ਮੰਤਰਾਲਾ ਵੱਲੋਂ ਲਿਆ ਜਾਵੇਗਾ। ਇਸ ਤੋਂ ਇਲਾਵਾ ਐਵਾਰਡ ਚੋਣ ਕਮੇਟੀ ਨੇ ਅਰਜੁਨ ਐਵਾਰਡ ਲਈ 17 ਨਾਵਾਂ ਦੀ ਸਿਫਾਰਸ਼ ਕੀਤੀ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *