Breaking News
Home / Featured / ਸੇਵਾਦਾਰ ਨੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖੀ ਖੁੱਲ੍ਹੀ ਚਿੱਠੀ

ਸੇਵਾਦਾਰ ਨੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖੀ ਖੁੱਲ੍ਹੀ ਚਿੱਠੀ

  • ਸੇਵਾਦਾਰ ਨੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖੀ ਖੁੱਲ੍ਹੀ ਚਿੱਠੀ

ਸ੍ਰੋਮਣੀ -04-08-17 ਕਮੇਟੀ ਵਿਚ ਨੋਕਰੀ ਕਰਦਿਆਂ 8 ਸਾਲ ਤੋਂ ਉਪਰ ਸਮਾਂ ਹੋ ਗਿਆ ਹੈ.ਦਾਸ ਪੱਕਾ ਮੁਲਾਜ਼ਮ ਹੈ.ਦਾਸ ਦੀ ਤਨਖਾਹ 9000 ਰੁਪਏ ਹੈ.ਦਾਸ ਦੇ ਦੋ ਬੱਚੇ ਹਨ.ਤੇ ਬਜੁਰਗ ਮਾਤਾ ਪਿਤਾ ਹਨ.ਜੋ ਕਿ ਅਕਸਰ ਬਿਮਾਰ ਰਹਿੰਦੇ ਹਨ.ਇੰਨੀ ਮਹਿਗਾਈ ਚ ਗੁਜਾਰਾ ਕਰਨਾ ਬਹੁਤ ਔਖਾ ਹੁੰਦਾ ਹੈ.ਤੇ ਹੁਣ ਤੁਸੀਂ ਦੱਸੋ ਮੈ ਕੀ ਕਰਾਂ ਤੇ ਦੂਜੇ ਪਾਸੇ ਬਹਾਦਰਗੜ ਕਾਲਜ (ਪਟਿਆਲਾ) ਜੋ ਕਿ ਸ੍ਰੋਮਣੀ ਕਮੇਟੀ ਅਧੀਨ ਹੈ . ਜਿਸ ਵਿੱਚ ਕੁਲ ਬਾਰਾਂ ਬੱਚੇ ਪੜ੍ਹਦੇ ਹਨ.ਦੀ ਪ੍ਰਿੰਸੀਪਲ ਜਿਸਦੀ ਤਨਖਾਹ ਇਕ ਲੱਖ ਰੁਪਏ ਹੈ.ਤੇ ਉਸ ਨੂੰ ਦਸ ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਆਉਣ ਜਾਣ ਦੇ ਵੱਖਰੇ ਦਿੱਤੇ ਜਾਂਦੇ ਹਨ.|

ਜੋ ਕਿ ਅੰਬਾਲੇ ਤੋਂ ਹਰ ਰੋਜ਼ ਆਉਂਦੀ ਹੈ.ਉਹ ਵੀ ਸਿੱਧਾ ਪਟਿਆਲਾ ਨਹੀ ਬਲਕਿ ਅੰਬਾਲਾ ਤੋਂ ਪਿਹੋਵਾ ਹੋ ਕਿ ਪਟਿਆਲਾ ਆਉਂਦੀ ਹੈ.ਉੱਤੋ ਫਿਰ ਸਾਨੂੰ ਤੁਸੀਂ ਚੋਰ ਕਹਿੰਦੇ ਹੋ.ਹਾਂ ਅਸੀਂ ਚੋਰ ਹਾਂ.ਇੰਨੀ ਮਹਿੰਗਾਈ ਚ 9000 ਨਾਲ ਘਰ ਚਲਾਉਣਾ ਬਹੁਤ ਔਖਾ ਹੈ.ਗੁਰੂ ਘਰ ਚ ਡਿਊਟੀ ਕਰਦੇ ਸੇਵਾਦਾਰ ਘਰ ਜਾਣ ਸਮੇਂ ਚੋਰੀ ਕੀ ਕਰਦੇ ਹਨ (ਸਾਰੇ ਨਹੀਂ ਕੁਝ ਕ ਜੋ ਗਰੀਬ ਘਰ ਦੇ ਹਨ )ਗੁਨਿਆ ਹੋਇਆ ਆਟਾ.ਲੰਗਰ ਚ ਬਣੀ ਹੋਈ ਦਾਲ.ਉਹ ਵੀ ਸਾਰੇ ਸਟਾਫ ਦੀਆਂ ਨਜਰਾਂ ਚ ਗਿਰ ਕੇ ..ਘਰ ਜਾਣ ਤੇ ਬੱਚੇ ਅੱਗੇ ਹੋ ਕੇ ਹੱਥ ਚੋ ਲਿਫਾਫਾ ਖੌਦੇ ਨੇ ਕਿ ਡੈਡੀ ਕੋਈ ਚੀਜ਼ ਲਿਆਇਆ ਏ ਖਾਣ ਵਾਸਤੇ ਪਰ ਹੁੰਦਾ ਏ ਆਟਾ.ਹੁਣ ਤੁਸੀਂ ਦੱਸੋ ਮੈਂ ਕੀ ਕਰਾਂ…ਸ੍ਰੋਮਣੀ ਕਮੇਟੀ ਚ 60% ਸੇਵਾਦਾਰਾਂ ਦੀ ਹਾਲਤ ਇਹੋ ਜਿਹੀ ਏ.ਕੁਝ ਕੁ ਹਨ ਜੋ ਕਿ ਜਮੀਨ ਜਾਇਦਾਦ ਵਾਲੇ ਹਨ .ਬਾਕੀ ਸਭ ਦੀ ਕਹਾਣੀ ਇਹ ਹੀ ਹੈ.ਮੇਰੀ ਬੇਨਤੀ ਨੂੰ ਪਰਵਾਨ ਕਰੋ .ਕ੍ਰਿਪਾ ਕਰਕੇ ਸਾਡੀ ਤਨਖਾਹ ਵਧਾਉਣ ਦੀ ਕ੍ਰਿਪਾਲਤਾ ਕਰਨੀ ਜੀ.

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me