Breaking News
Home / Featured / ਅਪਾਹਜਾਂ ਨੂੰ ਕੈਪਟਨ ਦਾ ਵੱਡਾ ਤੋਹਫ਼ਾ

ਅਪਾਹਜਾਂ ਨੂੰ ਕੈਪਟਨ ਦਾ ਵੱਡਾ ਤੋਹਫ਼ਾ

  • ਅਪਾਹਜਾਂ ਨੂੰ ਕੈਪਟਨ ਦਾ ਵੱਡਾ ਤੋਹਫ਼ਾ

ਅਪੰਗ-05-08-17 ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਸਹੂਲਤ ਮੁਹੱਈਆ ਕਰਾਉਣ ਦੇ ਵਾਸਤੇ ਪੰਜਾਬ ਮੰਤਰੀ ਮੰਡਲ ਨੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਾਲੀ ਜਿਲਦ ਤਿੰਨ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਕਰਮਚਾਰੀਆਂ ਦੇ ਨਾਲ ਸਰਕਾਰੀ ਦੌਰਿਆਂ/ਟਰੇਨਿੰਗ ਦੌਰਾਨ ਜਾਣ ਵਾਲੇ ਅਟੈਂਡੈਂਟਾਂ ਨੂੰ ਯਾਤਰਾ ਭੱਤਾ ਦੇਣ ਦੀ ਆਗਿਆ ਦਿੱਤੀ ਜਾ ਸਕੇ।

ਮੰਤਰੀ ਮੰਡਲ ਨੇ ਸਰਕਾਰੀ ਮੁਲਾਜ਼ਮ (ਆਚਰਨ) ਰੂਲਜ਼ (ਪਹਿਲੀ ਸੋਧ) ਰੂਲਜ਼ 2017 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਅਸਾਮੀਆਂ ਦਾ ਕਲਾਸ-1, ਕਲਾਸ-2, ਕਲਾਸ-3 ਅਤੇ ਕਲਾਸ-4 ਵਿੱਚ ਕੀਤਾ ਗਿਆ ਵਰਗੀਕਰਨ ਤਬਦੀਲ ਕਰਕੇ ਕ੍ਰਮਵਰ ਗਰੁੱਪ-ਏ, ਗਰੁੱਪ-ਬੀ, ਗਰੁੱਪ-ਸੀ ਅਤੇ ਗਰੁੱਪ-ਡੀ ਕਰ ਦਿੱਤਾ ਗਿਆ ਹੈ।

ਮੰਤਰੀ ਮੰਡਲ ਨੇ ਟਾਉਨ ਐਂਡ ਕੌਂਟਰੀ ਪਲੈਨਿੰਗ ਵਿਭਾਗ ਦੇ ਗਰੁੱਪ-ਏ, ਗਰੁੱਪ-ਬੀ ਅਤੇ ਗਰੁੱਪ-ਸੀ ਦੇ ਮੁਲਾਜ਼ਮਾਂ ਦੇ ਸੇਵਾ ਨਿਯਮਾਂ ਨੂੰ ਸੋਧਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਸਦਾ ਉਦੇਸ਼ ਇਸ ਦਾ ਪੁਨਰ ਗਠਨ ਹੈ। ਸੇਵਾ ਨਿਯਮਾਂ ਨੂੰ ਸੋਧਣ ਦੇ ਨਾਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਿੱਧੀ ਭਰਤੀ ‘ਚ ਸਹੂਲਤ ਮਿਲੇਗੀ ਜਿਸ ਨਾਲ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me