Home / Breaking News / ਜੀਐਸਟੀ ‘ਚ ਵੱਡਾ ਫੇਰਬਦਲ

ਜੀਐਸਟੀ ‘ਚ ਵੱਡਾ ਫੇਰਬਦਲ

  • ਜੀਐਸਟੀ ‘ਚ ਵੱਡਾ ਫੇਰਬਦਲ

ਦੇਸ਼-06-08-17  ਵਿੱਚ ਜੀ.ਐਸ.ਟੀ. ਯਾਨੀ ਵਸਤੂ ਤੇ ਸੇਵਾ ਕਰ ਲਾਗੂ ਹੋਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਜੀ.ਐਸ.ਟੀ. ਕੌਂਸਲ ਤੋਂ ਕੱਪੜਾ ਉਦਯੋਗ ਨੂੰ ਵੱਡੀ ਰਾਹਤ ਮਿਲ ਗਈ ਹੈ। ਟੈਕਸਟਾਈਲ ਜੌਬ ਵਰਕ ‘ਤੇ ਲੱਗਣ ਵਾਲੇ ਟੈਕਸ ਵਿੱਚ ਵੱਡੀ ਰਾਹਤ ਦੇ ਦਿੱਤੀ ਗਈ ਹੈ। ਹੁਣ ਇਸ ‘ਤੇ ਜੀ.ਐਸ.ਟੀ. ਦੀ ਦਰ 18 ਤੋਂ ਘਟਾ ਕੇ 5 ਫੀਸਦੀ ਕਦ ਦਿੱਤੀ ਗਈ ਹੈ।

ਦੂਜੇ ਪਾਸੇ ਧਾਰਮਿਕ ਸਥਾਨਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚੋਂ ਨਹੀਂ ਕੱਢਿਆ ਗਿਆ। ਸ਼੍ਰੋਮਣੀ ਕਮੇਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਤੋਂ ਲੰਗਰ ‘ਤੇ ਜੀਐਸਟੀ ਨਾ ਲਾਉਣ ਦੀ ਮੰਗ ਕੀਤੀ ਸੀ ਪਰ ਇਸ ਬਾਰੇ ਕੇਂਦਰ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ।

ਇੱਕ ਜੁਲਾਈ ਤੋਂ ਜੀ.ਐਸ.ਟੀ. ਲਾਗੂ ਹੋਣ ਮਗਰੋਂ ਸੂਰਤ ਦੇ ਕੱਪੜਾ ਵਪਾਰੀ ਹੜਤਾਲ ‘ਤੇ ਬੈਠੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੱਪੜੇ ਨਾਲ ਸਬੰਧਤ ਕਾਰਜਾਂ ‘ਤੇ ਲਾਇਆ 18 ਫੀਸਦੀ ਟੈਕਸ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਕੌਂਸਲ ਦੀ ਬੈਠਕ ਵਿੱਚ ਟਰੈਕਟਰ ਦੇ ਪੁਰਜ਼ਿਆਂ, ਕੰਪਿਊਟਰ ਤੇ ਅਗਰਬੱਤੀ ਜਿਹੇ ਕਈ ਸਾਮਾਨਾਂ ‘ਤੇ ਕਰ ਦਰ ਨੂੰ ਘਟਾ ਦਿੱਤਾ ਗਿਆ ਹੈ।

ਟਰੈਕਟਰ ਦੇ ਪੁਰਜ਼ਿਆਂ ਤੇ 20 ਇੰਚ ਤੋਂ ਛੋਟੇ ਕੰਪਿਊਟਰ ਮਾਨੀਟਰ ‘ਤੇ ਜੀ.ਐਸ.ਟੀ. 28 ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਗਿਆ ਹੈ ਜਦਕਿ ਮਿੱਟੀ ਦੀਆਂ ਮੂਰਤੀਆਂ ‘ਤੇ ਜੀ.ਐਸ.ਟੀ. 28 ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਝਾੜੂ ਨੂੰ ਪੂਰੀ ਤਰ੍ਹਾਂ ਨਾਲ ਕਰ ਮੁਕਤ ਕਰ ਦਿੱਤਾ ਹੈ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *