Breaking News
Home / Breaking News / ਅਮਰਨਾਥ ਯਾਤਰੀਆਂ ‘ਤੇ ਹਮਲੇ ‘ਚ ਸੀ ਲਸ਼ਕਰ ਦਾ ਹੱਥ

ਅਮਰਨਾਥ ਯਾਤਰੀਆਂ ‘ਤੇ ਹਮਲੇ ‘ਚ ਸੀ ਲਸ਼ਕਰ ਦਾ ਹੱਥ

ਹਮਲੇ ‘ਚ ਸ਼ਾਮਿਲ 3 ਅੱਤਵਾਦੀ ਗਿ੍ਫ਼ਤਾਰ, 2 ਅਜੇ ਫ਼ਰਾਰ

ਸ੍ਰੀਨਗਰ -ਜੰਮੂ-ਕਸ਼ਮੀਰ ਪੁਲਿਸ ਦੇ ਕਸ਼ਮੀਰ ਰੇਂਜ ਦੇ ਆਈ.ਜੀ.ਪੀ ਨੇ ਐਤਵਾਰ ਨੂੰ ਅਨੰਤਨਾਗ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਸ੍ਰੀ ਅਮਰਨਾਥ ਯਾਤਰਾ ‘ਤੇ ਹਮਲੇ ‘ਚ ਲਸ਼ਕਰ-ਏ-ਤਾਇਬਾ ਦਾ ਹੱਥ ਹੋਣ ਦਾ ਅਹਿਮ ਖ਼ੁਲਾਸਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧ ‘ਚ ਪੁਲਿਸ ਨੇ 3 ਵਿਅਕਤੀਆਂ ਬਿਲਾਲ ਅਹਿਮਦ ਰੇਸ਼ੀ ਬਿਜਬਹਾੜਾ, ਐਜਾਜ ਵਗੇ ਸਿਰੀਗੁਫਵਾਰਾ ਅਤੇ ਜ਼ਹੂਰ ਅਹਿਮਦ ਸ਼ੇਖ਼ ਖੁਡਵਨੀ, ਜਿਨ੍ਹਾਂ ਨੇ ਯਾਤਰੀਆਂ ‘ਤੇ ਹਮਲਾ ਕਰਨ ‘ਚ ਲਸ਼ਕਰ ਅੱਤਵਾਦੀਆਂ ਨੂੰ ਪਨਾਹ ਦੇਣ, ਗੱਡੀ ਮੁਹੱਈਆ ਕਰਾਉਣ ਦੇ ਇਲਾਵਾ ਖਨਾਬਲ (ਬਟੈਂਗਊ) ਇਲਾਕੇ ‘ਚ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਨਿਸ਼ਾਨਦੇਹੀ ਕਰ ਕੇ ਹਮਲੇ ‘ਚ ਅਹਿਮ ਭੂਮਿਕਾ ਨਿਭਾਈ, ਨੂੰ ਡੀ.ਆਈ.ਜੀ ਦੱਖਣੀ ਕਸ਼ਮੀਰ ਐਸ.ਪੀ ਪਾਨੀ ਦੀ ਅਗਵਾਈ ‘ਚ ਗਠਿਤ ਸਿਟ ਟੀਮ ਨੇ ਗਿ੍ਫ਼ਤਾਰ ਕਰ ਲਿਆ | ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ |

ਆਈ.ਜੀ.ਪੀ. ਸ੍ਰੀ ਮੁਨੀਰ ਅਹਿਮਦ ਖ਼ਾਨ ਨੇ ਦੱਸਿਆ ਕਿ ਇਸ ਹਮਲੇ ‘ਚ ਲਸ਼ਕਰ ਦੇ 4 ਅੱਤਵਾਦੀਆਂ ਦੇ ਗਰੁੱਪ, ਜਿਸ ਦੀ ਅਗਵਾਈ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਅਬੂ ਇਸਮਾਈਲ ਕਰ ਰਿਹਾ ਸੀ, ਮਾਵੀਆਂ ਅਤੇ ਫੁਰਕਾਨ (ਪਾਕਿਸਤਾਨੀ) ਜਦਕਿ ਯਾਵਰ ਅਨੀਸ ਵਾਸੀ ਦੇਵਸਰ (ਕੁਲਗਾਮ) ਸਥਾਨਕ ਅੱਤਵਾਦੀ, ਜੋ ਸ੍ਰੀਨਗਰ ਵਿਖੇ ਹਥਿਆਰ ਖੋਹਣ ਦੇ ਬਾਅਦ ਲਸ਼ਕਰ ‘ਚ ਸ਼ਾਮਿਲ ਹੋਇਆ ਹੈ, ਯਾਤਰੀ ਬੱਸ ‘ਤੇ ਹਮਲੇ ਨੂੰ ਅੰਜਾਮ ਦਿੱਤਾ | ਉਕਤ ਅੱਤਵਾਦੀ ਪਹਿਲਾਂ 9 ਜੁਲਾਈ ਨੂੰ ਯਾਤਰਾ ‘ਤੇ ਹਮਲਾ ਕਰਨਾ ਚਾਹੁੰਦੇ ਸਨ | ਉਨ੍ਹਾਂ ਨੇ ਯਾਤਰੀ ਗੱਡੀ ਲਈ ‘ਸ਼ੌਕਤ’ ਅਤੇ ਸੀ.ਆਰ.ਪੀ ਗੱਡੀ ਲਈ ‘ਬਿਲਾਲ’ ਕੋਡ ਬਣਾਏ ਸਨ ਪਰ ਹਾਈਵੇਅ ‘ਤੇ ਭਾਰੀ ਗਿਣਤੀ ‘ਚ ਤਾਇਨਾਤ ਸੀ.ਆਰ.ਪੀ. ਐਫ ਨੂੰ ਦੇਖ ਕੇ ਉਹ ਪਿੱਛੇ ਹਟ ਗਏ | 10 ਜੁਲਾਈ ਨੂੰ ਇਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ | ਇਹ ਲਸ਼ਕਰ ਦੇ 1 ਜੁਲਾਈ ਨੂੰ ਦੱਖਣੀ ਕਸ਼ਮੀਰ ‘ਚ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਬਸ਼ੀਰ ਲਸ਼ਕਰੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਸਨ | ਸ਼੍ਰੀ ਮੁਨੀਰ ਖ਼ਾਨ ਨੇ ਇਸ ਮੌਕੇ ਅਬੂ ਇਸਮਾਈਲ ਪਾਕਿਸਤਾਨੀ ਅਤੇ ਯਾਵਰ ਦੀ ਤਸਵੀਰ ਵੀ ਜਾਰੀ ਕੀਤੀ | ਦੱਸਣਯੋਗ ਹੈ ਕਿ 10 ਜੁਲਾਈ ਨੂੰ ਲਸ਼ਕਰ ਅੱਤਵਾਦੀਆਂ ਨੇ ਸ੍ਰੀ ਅਮਰਨਾਥ ਯਾਤਰਾ ਦੀ ਬੱਸ, ਜਿਸ ‘ਚ ਗੁਜਰਾਤ ਦੇ ਯਾਤਰੀ ਸਵਾਰ ਸਨ ਤੇ ਜੋ ਯਾਤਰਾ ਤੋਂ ਵਾਪਸ ਪਰਤ ਰਹੇ ਸਨ, ‘ਤੇ ਸ੍ਰੀਨਗਰ-ਜੰਮੂ ਹਾਈਵੇ ‘ਤੇ ਅਨੰਤਨਾਗ ਦੇ ਖਨਾਬਲ ਬਟੈਂਗਊ ਨੇੜੇ ਹਮਲਾ ਕਰ ਕੇ 9 ਯਾਤਰੀਆਂ ਨੂੰ ਮਾਰ ਦਿੱਤਾ ਸੀ ਜਦਕਿ ਇਸ ਹਮਲੇ ‘ਚ 19 ਹੋਰ ਯਾਤਰੀ ਜ਼ਖ਼ਮੀ ਹੋ ਗਏ ਸਨ |

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *