Breaking News
Home / Featured / ਕੈਂਚੀ ਚੌਕ ‘ਤੇ ਇਨੈਲੋ ਨੇ ਰੋਸ ਮਾਰਚ ਕੱਢਿਆ-ਭਾਜਪਾ ਸੂਬਾਈ ਪ੍ਰਧਾਨ ਦਾ ਸਾੜਿਆ ਪੁਤਲਾ

ਕੈਂਚੀ ਚੌਕ ‘ਤੇ ਇਨੈਲੋ ਨੇ ਰੋਸ ਮਾਰਚ ਕੱਢਿਆ-ਭਾਜਪਾ ਸੂਬਾਈ ਪ੍ਰਧਾਨ ਦਾ ਸਾੜਿਆ ਪੁਤਲਾ

ਕਲਾਇਤ-ਸੂਬਾਈ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵੱਲੋਂ ਇੱਕ ਆਈ.ਏ.ਐਸ. ਅਧਿਕਾਰੀ ਦੀ ਬੇਟੀ ਨਾਲ ਕੀਤੀ ਗਈ ਛੇੜਖਾਨੀ ‘ਤੇ ਸਿਆਸਤ ਗਰਮਾ ਗਈ ਹੈ | ਬਰਾਲਾ ਦੇ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਸੂਬੇ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਰਾਮਪਾਲ ਮਾਜਰਾ ਦੀ ਅਗਵਾਈ ‘ਚ ਇਨੈਲੋ ਹਲਕਾ ਵਰਕਰਾਂ ਨੇ ਕਲਾਇਤ ‘ਚ ਜ਼ੋਰਦਾਰ ਵਿਖ਼ਾਵਾ ਕੀਤਾ | ਵਰਕਰਾਂ ਨੇ ਨੈਸ਼ਨਲ ਹਾਈਵੇ ‘ਤੇ ਰੋਸ ਮਾਰਚ ਕੱਢਦੇ ਹੋਏ ਕੈਂਚੀ ਚੌਕ ‘ਤੇ ਭਾਜਪਾ ਪ੍ਰਧਾਨ ਦਾ ਪੁਤਲਾ ਸਾੜਿਆ | ਰਾਮਪਾਲ ਮਾਜਰਾ ਨੇ ਕਿਹਾ ਕਿ ਸਰਕਾਰ ਤੋਂ ਸੂਬੇ ਦੀਆਂ ਔਰਤਾਂ ਨੂੰ ਰੱਖੜੀ ‘ਤੇ ਤੋਹਫ਼ੇ ਦੀ ਆਸ ਸੀ ਜੋ ਵਿਹਾਰ ਸੂਬਾਈ ਪ੍ਰਧਾਨ ਦੇ ਪੁੱਤਰ ਨੇ ਕੀਤਾ, ਉਸ ਨਾਲ ਔਰਤਾਂ ਦੀ ਹਿਫ਼ਾਜਤ ਦੇ ਦਾਅਵੇ ਬੇਟੀ ਬਚਾਓ ਬੇਟੀ ਪੜ੍ਹਾਓ ਵਿਚਾਲੇ ਸ਼ਰੇਆਮ ਦਮ ਤੋੜ ਗਏ ਹਨ, ਸੂਬਾਈ ਮੁੱਖ ਮੰਤਰੀ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ‘ਤੇ ਸਖ਼ਤ ਫੈਸਲਾ ਲੈਣਾ ਚਾਹੀਦਾ ਸੀ | ਸੁਭਾਸ਼ ਬਰਾਲਾ ਨੇ ਘਟਨਾ ਤੋਂ ਬਾਅਦ ਵੀ ਪੁੱਤਰ ਨੂੰ ਬੇਦਖ਼ਲ ਨਹੀਂ ਕੀਤਾ ਹੈ | ਗ਼ੈਰ ਜਮਾਨਤੀ ਸੈਕਸ਼ਨ ਤੋਂ ਬਾਅਦ ਵੀ ਜਿਸ ਤਰ੍ਹਾਂ ਪੁਲਿਸ ਨੇ ਸਰਕਾਰ ਦੇ ਦਬਾਅ ‘ਚ ਆ ਕੇ ਪੀੜਤ ਲੜਕੀ ਦੀ ਸ਼ਿਕਾਇਤ ਨੂੰ ਤੋੜ-ਮਰੋੜ ਕੇ ਤਿਆਰ ਕੀਤਾ, ਉਹ ਗੰਭੀਰ ਮਾਮਲਾ ਹੈ | ਪੀੜਤ ਦਾ ਬਰਾਲਾ ‘ਤੇ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੁਝ ਹੋਰ ਮਾਮਲਿਆਂ ‘ਚ ਇਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ‘ਤੇ ਸੰਗੀਨ ਦੋਸ਼ ਲੱਗ ਚੁਕੇ ਹਨ | ਪਹਿਲਾਂ ਭਤੀਜੇ ਨੇ ਗੁਲ ਖਿਲਾਏ ਅਤੇ ਹੁਣ ਪੁੱਤਰ ਨੇ | ਸਾਬਕਾ ਸੰਸਦੀ ਸਕੱਤਰ ਰਾਮਪਾਲ ਮਾਜਰਾ ਨੇ ਕਿਹਾ ਕਿ ਇਨੈਲੋ ਹਾਈਕਮਾਨ ਫੌਰੀ ਪ੍ਰਭਾਓ ਤੋਂ ਬੇਟੀ ਨੂੰ ਹਰ ਮਦਦ ਦੇਣ ਦਾ ਫੈਸਲਾ ਲੈ ਚੁਕੀ ਹੈ | ਜਿਸ ਬਹਾਦੁਰੀ ਨਾਲ ਇਕੱਲੇ ਹੋਣ ਤੋਂ ਬਾਅਦ ਵੀ ਬੇਟੀ ਨੇ ਘਟਨਾ ਦਾ ਮੁਕਾਬਲਾ ਕੀਤਾ, ਉਹ ਕਾਬਿਲ-ਏ-ਤਾਰਿਫ਼ ਹੈ | ਇਸ ਤੋਂ ਸਾਬਤ ਹੁੰਦਾ ਹੈ ਕਿ ਹਰਿਆਣਾ ਸੂਬੇ ਦੀਆਂ ਨੁੰਹਾਂ-ਧੀਆਂ ਇੰਨੀਆਂ ਮਜ਼ਬੂਤ ਹਨ ਕਿ ਉਹ ਵੱਡੇ ਤੋਂ ਵੱਡੇ ਰਾਜਨੇਤਾ ਨੂੰ ਵੀ ਇੱਟ ਦਾ ਜਵਾਬ ਪੱਥਰ ਨਾਲ ਦੇ ਸਕਦੀਆਂ ਹਨ |

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *