Home / Featured / ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਕੰਵਰ ਵਿਸ਼ਵਜੀਤ ਸਿੰਘ ਦਾ ਦਿਹਾਂਤ

ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਕੰਵਰ ਵਿਸ਼ਵਜੀਤ ਸਿੰਘ ਦਾ ਦਿਹਾਂਤ

ਕਪੂਰਥਲਾ — ਸ਼ਹਿਰ ਦੀ ਸਿਆਸਤ ਦੇ ਰਾਜਾ ਨਿਹਾਲ ਸਿੰਘ ਦੇ ਦੋਹਤੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਕੰਵਰ ਵਿਸ਼ਵਜੀਤ ਸਿੰਘ ਦਾ 71 ਸਾਲ ਦੀ ਉਮਰ ‘ਚ ਇਕ ਨਿਜੀ ਹਸਪਤਾਲ ‘ਚ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਵਿਅਕਤ ਕੀਤਾ ਹੈ।

ਜਾਣਕਾਰੀ ਮੁਤਾਬਕ ਕੰਵਰ ਵਿਸ਼ਵਜੀਤ ਸਿੰਘ ਦਾ ਜਨਮ ਬੰਗਾ ਨੇੜੇ ਸਥਿਤ ਮੁਕੰਦਪੁਰ ਜਾਗੀਰ ਦੇ ਵੰਸ਼ਜ ਦੀਵਾਨ ਸਿੰਘ ਦੇ ਪੁੱਤਰ ਪ੍ਰਿਥਵੀਜੀਤ ਦੇ ਘਰ ਹੋਇਆ ਸੀ। ਇਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਹਿਪਾਠੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਸਨ। ਕੰਵਰ ਵਿਸ਼ਵਜੀਤ ਦੋ ਵਾਰ ਰਾਜਸਭਾ ਮੈਂਬਰ ਤੇ ਆਲ ਇੰਡੀਆ ਕਾਂਗਰਸ ਦੇ ਆਈ. ਟੀ. ਤੇ ਇਲੈਕਸ਼ਨ ਸੇਲ ਦੇ ਚੇਅਰਮੈਨ ਵੀ ਰਹੇ ਹਨ। ਇਹ ਅਪ੍ਰੈਲ 1982 ‘ਚ ਮਹਾਰਾਸ਼ਟਰ ਤੋਂ ਪਹਿਲੀ ਵਾਰ ਤੇ ਅਪ੍ਰੈਲ 1988 ‘ਚ ਦੂਜੀ ਵਾਰ ਰਾਜਸਭਾ ਦੇ ਲਈ ਚੁਣੇ ਗਏ ਸਨ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me