Home / Delhi / ਦਿੱਲੀ ਗੁਰਦੁਆਰਾ ਕਮੇਟੀ ਦੀਆਂ ਸਬ-ਕਮੇਟੀਆਂ ਅਤੇ ਸਕੂਲ-ਕਾਲਜਾਂ ਦੀਆਂ ਕਮੇਟੀਆਂ ਦੇ ਗਠਨ ‘ਚ ਦੇਰੀ ਕਿਉਂ?

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਸਬ-ਕਮੇਟੀਆਂ ਅਤੇ ਸਕੂਲ-ਕਾਲਜਾਂ ਦੀਆਂ ਕਮੇਟੀਆਂ ਦੇ ਗਠਨ ‘ਚ ਦੇਰੀ ਕਿਉਂ?

ਨਵੀਂ ਦਿੱਲੀ-ਫਰਵਰੀ 2017 ‘ਚ ਹੋਈਆਂ ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜਿਆਂ ਉਪਰੰਤ 30 ਮਾਰਚ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਕਾਰਜਕਾਰੀ ਬੋਰਡ ਹੋਂਦ ਵਿਚ ਆਇਆ,ਜਿਸ ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ 5 ਮੁੱਖ ਅਹੁਦੇਦਾਰਾਂ ਅਤੇ 10 ਮੈਂਬਰੀ ਕਾਰਜਕਾਰਣੀ ਕਮੇਟੀ ਨੂੰ ਚੁਣਿਆ ਗਿਆ ਸੀ | ਕਾਰਜਕਾਰੀ ਬੋਰਡ ਹੋਂਦ ਵਿਚ ਆਉਣ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਚੋਣ ਤਾਂ ਉਸੇ ਦਿਨ ਹੀ ਕਰ ਲਈ ਗਈ ਪਰ ਦਿੱਲੀ ਕਮੇਟੀ ਦੀਆਂ ਬਹੁਤ ਹੀ ਜ਼ਰੂਰੀ ਤੇ ਅਹਿਮ ਸਬ-ਕਮੇਟੀਆਂ ਜਿਵੇਂ ਬਿਲਡਿੰਗ ਕਮੇਟੀ, ਪਰਚੇਜ਼ ਕਮੇਟੀ, ਟਰਾਂਸਪੋਰਟ ਕਮੇਟੀ ਆਦਿ ਸਮੇਤ ਦਿੱਲੀ ਕਮੇਟੀ ਅਧੀਨ ਸਕੂਲ-ਕਾਲਜਾਂ ਦੀਆਂ ਕਮੇਟੀਆਂ ਦਾ ਗਠਨ ਤਕਰੀਬਨ 4 ਮਹੀਨੇ ਬੀਤ ਜਾਣ ਦੇ ਬਾਅਦ ਵੀ ਨਹੀਂ ਹੋ ਸਕਿਆ | ਸਿਰਫ ਆਈ.ਟੀ.ਆਈ. ਤਿਲਕ ਨਗਰ ਦੀ ਚੇਅਰਮੈਨੀ ਰਿੱਤੁ ਵੋਹਰਾ ਨੂੰ ਸੌਾਪੀ ਗਈ ਸੀ ਪਰ ਵਿਰੋਧ ਹੋਣ ਕਾਰਨ ਉਸ ਨੇ ਵੀ ਅਸਤੀਫਾ ਦੇ ਦਿੱਤਾ ਸੀ |

ਕੀ ਪ੍ਰਬੰਧਕਾਂ ਦੀ ਆਪਸੀ ਤਕਰਾਰਬਾਜੀ ਕਾਰਨ ਹੋ ਰਹੀ ਹੈ ਦੇਰੀ?

ਸਬ-ਕਮੇਟੀਆਂ ਦਾ ਗਠਨ ਨਾ ਹੋਣ ਦੇ ਮੁੱਦੇ ਨੂੰ ਲੈ ਕੇ ਸਿੱਖ ਹਲਕਿਆਂ ‘ਚ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਹਾਲਾ ਕਿ ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਦਾ ਦਾਅਵਾ ਕਰਨ ਵਾਲੇ ਕੁੱਝ ਮਹਾਂਰਥੀਆਂ ਦਾ ਕਹਿਣਾ ਹੈ ਕਿ ਕੁੱਝ ਅੜਿੱਕਿਆਂ ਨੂੰ ਛੱਡ ਕੇ ਸਬ-ਕਮੇਟੀਆਂ ਦੇ ਗਠਨ ਦਾ ਕੰਮ ਕਾਫੀ ਹੱਦ ਤੱਕ ਨੇਪਰੇ ਚੜ੍ਹ ਚੁੱਕਾ ਹੈ ਅਤੇ ਛੇਤੀ ਹੀ ਰਹਿੰਦੇ ਅੜਿਕੇ ਦੂਰ ਕਰਨ ਉਪਰੰਤ ਹਾਈਕਮਾਨ ਦੀ ਮੁਹਰ ਲਗਵਾ ਕੇ ਸਬ-ਕਮੇਟੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ | ਇਸ ਦੇ ਉਲਟ ਸਿਆਸੀ ਮਾਹਿਰਾਂ ਅਤੇ ਕੁੱਝ ਚੋਣਵੇਂ ਮੈਂਬਰਾਂ ਵੱਲੋਂ ਦੱਬੀ ਜੁਬਾਨ ‘ਚ ਸਬ-ਕਮੇਟੀਆਂ ਦੇ ਗਠਨ ‘ਚ ਹੋ ਰਹੀ ਦੇਰੀ ਦੇ ਮਾਮਲੇ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਿਚਕਾਰ ਅੰਦਰੂਨੀ ਤਕਰਾਰਬਾਜੀ ਨਾਲ ਜੋੜਿਆ ਜਾ ਰਿਹਾ ਹੈ | ਇਹੀ ਨਹੀਂ ਕੁੱਝ ਸਿਆਸੀ ਮਾਹਿਰਾਂ ਦਾ ਤੇ ਇੱਥੋਂ ਤੱਕ ਵੀ ਕਹਿਣਾ ਹੈ ਕਿ ਕਮੇਟੀ ਮੈਂਬਰ ਮੌਜੂਦਾ ਸਮੇਂ ਜੀ.ਕੇ. ਤੇ ਸਿਰਸਾ ‘ਤੇ ਆਧਾਰਿਤ 2 ਧੜਿਆਂ ‘ਚ ਵੰਡੇ ਜਾ ਚੁੱਕੇ ਹਨ ਅਤੇ ਦੋਵਾਂ ਦੀਆਂ ਅੰਦਰੂਨੀ ਦੂਰੀਆਂ ਕਾਫੀ ਵਧ ਚੁੱਕੀਆਂ ਹਨ, ਇਸੇ ਕਰਕੇ ਹੁਣ ਸਿਰਫ ਕੁੱਝ ਚੋਣਵੇਂ ਪ੍ਰੋਗਰਾਮਾਂ ਦੌਰਾਨ ਹੀ ਦੋਵਾਂ ਆਗੂਆਂ ਦੀ ਰਸਮੀ ਨੇੜਤਾ ਨਜ਼ਰੀਂ ਪੈਦੀ ਹੈ | ਸਿਆਸੀ ਮਾਹਿਰਾਂ ਮੁਤਾਬਿਕ ਕਮੇਟੀ ਪ੍ਰਬੰਧਕਾਂ ‘ਚ 100 ਤਰ੍ਹਾਂ ਦੇ ਆਪਸੀ ਮਤਭੇਦ ਹੋ ਸਕਦੇ ਹਨ ਪਰ ਉਨ੍ਹਾਂ ਕਾਰਨ ਕਮੇਟੀ ਦਾ ਕੰਮ ਕਾਜ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ |

ਦਿੱਲੀ ਕਮੇਟੀ ਦੇ ਦਫ਼ਤਰ ਜਾਣ ਤੋਂ ਕਿਉਂ ਪਾਸਾ ਵੱਟ ਰਹੇ ਹਨ ਜੂਨੀਅਰ ਮੀਤ ਪ੍ਰਧਾਨ?

ਬਾਦਲ ਪਰਿਵਾਰ ਨਾਲ ਨੇੜਤਾ ਰੱਖਣ ਵਾਲੇ ਦਿੱਲੀ ਦੇ ਤਕਰੀਬਨ ਸੱਭ ਤੋਂ ਸੀਨੀਅਰ ਅਕਾਲੀ ਆਗੂ ਹਰਮਨਜੀਤ ਸਿੰਘ ਨੂੰ ਦਿੱਲੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਾਪੀ ਗਈ ਸੀ ਪਰ 4 ਮਹੀਲੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦਿੱਲੀ ਕਮੇਟੀ ਵਿਖੇ ਆਪਣੇ ਦਫ਼ਤਰ ‘ਚ ਜਾਣ ਤੋਂ ਪਾਸਾ ਵੱਟਿਆ ਹੋਇਆ ਹੈ | ਹਾਲਾਂਕਿ ਹਰਮਨਜੀਤ ਸਿੰਘ ਨੇ ਜਨਤਕ ਤੌਰ ‘ਤੇ ਆਪਣੀ ਨਾਰਾਜ਼ਗੀ ਕਦੀ ਜਾਹਿਰ ਨਹੀਂ ਕੀਤੀ ਪਰ ਦੱਸਿਆ ਜਾ ਰਿਹਾ ਹੈ ਪਹਿਲਾਂ ਉਨ੍ਹਾਂ ਨੂੰ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਬਣਾਉਣਾ ਤੈਅ ਕੀਤਾ ਗਿਆ ਸੀ |

ਬਾਲਾ ਸਾਹਿਬ ਹਸਪਤਾਲ ਦੇ ਮੁੱਦੇ ‘ਤੇ ਭੋਗਲ ਦੀ ਚੁੱਪੀ –

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਬਾਲਾ ਸਾਹਿਬ ਹਸਪਤਾਲ ਨੂੰ ਚਲਾਉਣ ਲਈ ਦੋ ਵਾਰ ਨਿੱਜੀ ਕੰਪਨੀਆਂ ਨਾਲ ‘ਕਰਾਰ’ ਕੀਤਾ ਗਿਆ ਪਰ ਦੋਵੇਂ ਵਾਰ ਵਿਰੋਧੀ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਅਹੁਦੇਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਕੁਲਦੀਪ ਸਿੰਘ ਭੋਗਲ ਇਸ ਮਾਮਲੇ ਨੂੰ ਅਦਾਲਤ ਵਿਚ ਲੈ ਗਏ | 2013 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਵਿਚ ਬਾਦਲ ਦਲ ਵੱਲੋਂ ਬਾਲਾ ਸਾਹਿਬ ਹਸਪਤਾਲ ਦੇ ਮੁੱਦੇ ਨੂੰ ਸਰਨਾ ਦਲ ਿਖ਼ਲਾਫ ਬਹੁਤ ਹੀ ਵੱਡੀ ਪੱਧਰ ‘ਤੇ ਵਰਤਿਆ ਗਿਆ | ਸਾਲ 2015 ਵਿਚ ਕੁਲਦੀਪ ਸਿੰਘ ਭੋਗਲ ਵੱਲੋਂ ਅਦਾਲਤ ‘ਚ ਲੜੇ ਜਾ ਰਹੇ ਕੇਸ ਦਾ ਨਿਪਟਾਰਾ ਹੋਣ ਉਪਰੰਤ ਇੱਕ ਤੈਅ ਰਾਸ਼ੀ ਅਦਾ ਕਰਕੇ ਹਸਪਤਾਲ ਵਾਪਸ ਦਿੱਲੀ ਕਮੇਟੀ ਨੂੰ ਮਿਲ ਗਿਆ | ਹਸਪਤਾਲ ਵਾਪਸ ਮਿਲਣ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਅਤੇ ਕਮੇਟੀ ਪ੍ਰਬੰਧਕਾਂ ਦੇ ਦਾਅਵਿਆਂ ਦੇ ਬਾਅਦ ਵੀ ਹਾਲੇ ਤੱਕ ਇਹ ਹਸਪਤਾਲ ਸ਼ੁਰੂ ਨਹੀਂ ਹੋ ਸਕਿਆ | ਸਿੱਖਾਂ ਦਾ ਕਹਿਣਾ ਹੈ ਕਿ ਸਰਨਾ ਦੇ ਕਾਰਜਕਾਲ ਦੌਰਾਨ ਭੋਗਲ ਵੱਡੇ ਵੱਡੇ ਦਮਗਜੇ ਮਾਰਦੇ ਸਨ ਪਰ ਹੁਣ 2 ਸਾਲ ਬੀਤਣ ਦੇ ਬਾਵਜੂਦ ਹਸਪਤਾਲ ਦੇ ਮਾਮਲੇ ‘ਚ ਭੋਗਲ ਕਿਉਂ ਚੁੱਪ ਹਨ?

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *