Home / Breaking News / ਬਾਬਾ ਬਕਾਲਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਆਰੰਭ

ਬਾਬਾ ਬਕਾਲਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਆਰੰਭ

ਬਾਬਾ ਬਕਾਲਾ ਸਾਹਿਬ,-ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸੰਸਾਰ ਪ੍ਰਸਿੱਧ ਸਲਾਨਾ ਜੋੜ ਮੇਲਾ ਆਰੰਭ ਹੋ ਗਿਆ | ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਇਸ ਮੇਲੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ | ਹਜ਼ਾਰਾਂ ਹੀ ਸੰਗਤਾਂ ਨੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ‘ਚ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤੇ ਅਤੇ ਗੁਰਦੁਆਰਾ 9ਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋਈਆਂ | ਇਸ ਮੌਕੇ ਸਰੋਵਰ ਬਾਬਾ ਗੁਰਮੁੱਖ ਸਿੰਘ ਅਤੇ ਗੁ: 9ਵੀਂ ਪਾਤਸ਼ਾਹੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ‘ਚ ਉੱਘੇ ਪੰਥਕ ਰਾਗੀ-ਢਾਡੀ-ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ | ਇਸ ਮੌਕੇ ਮਲਕੀਅਤ ਸਿੰਘ ਏ.ਆਰ., ਮਨਜੀਤ ਸਿੰਘ ਮੰਨਾ, ਜ: ਬਲਜੀਤ ਸਿੰਘ ਜਲਾਲ ਉਸਮਾਂ, ਅਮਰਜੀਤ ਸਿੰਘ ਭਲਾਈਪੁਰ, ਜ: ਬਲਵਿੰਦਰ ਸਿੰਘ ਵੇਈਾ ਪੂਈਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਬੰਡਾਲਾ, ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ, ਮੀਤ ਮੈਨੇਜਰ ਬਾਬਾ ਮੋਹਣ ਸਿੰਘ ਕੰਗ, ਸੁੱਚਾ ਸਿੰਘ ਲੇਖਾਕਾਰ, ਭਾਈ ਭੁਪਿੰਦਰ ਸਿੰਘ ਹੈੱਡਗ੍ਰੰਥੀ, ਬਾਬਾ ਅਵਤਾਰ ਸਿੰਘ ਕਾਰ ਸੇਵਾ ਵਾਲੇ, ਭਾਈ ਜੱਜ ਸਿੰਘ ਮਿਸ਼ਨਰੀ, ਭਾਈ ਜਸਪਾਲ ਸਿੰਘ ਬਲਸਰਾਏ, ਜ: ਅਜੀਤ ਸਿੰਘ ਧਿਆਨਪੁਰ, ਜ: ਸੂਰਤਾ ਸਿੰਘ ਚੀਮਾਂਬਾਠ, ਜ: ਜਰਨੈਲ ਸਿੰਘ ਚੀਮਾਂਬਾਠ, ਲਖਬੀਰ ਸਿੰਘ, ਗੁਰਭੇਜ ਸਿੰਘ ਇੰਚਾਰਜ ਸਰਾਂ, ਲਖਬੀਰ ਸਿੰਘ ਖਜ਼ਾਨਚੀ, ਗੁਰਮਿੰਦਰ ਸਿੰਘ ਡੱਲਾ, ਜਰਮਨਜੀਤ ਸਿੰਘ ਰਿਕਾਰਡਕੀਪਰ, ਪਰਦੀਪ ਸਿੰਘ ਸਟੋਰ ਕੀਪਰ, ਜਸਵਿੰਦਰ ਸਿੰਘ ਕਾਲਾ, ਮੰਗਦੀਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਗੁਰੂ ਘਰ ਹਾਜ਼ਰੀਆਂ ਭਰੀਆਂ |

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਦਿਹਾੜਾ ‘ਸਾਚਾ ਗੁਰੂ ਲਾਧੋ ਰੇ ਦਿਵਸ’ ਵਜੋਂ ਮਨਾਇਆ ਜਾਵੇਗਾ | ਗੁ: ਨੌਵੀਂ ਪਾਤਸ਼ਾਹੀ ਦੇ ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ ਅਤੇ ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹਨ | 7-8 ਅਗਸਤ ਨੂੰ ਭਾਰੀ ਧਾਰਮਿਕ ਦੀਵਾਨ ਸਜਣਗੇ, ਜਿਸ ‘ਚ ਉੱਘੇ ਰਾਗੀ-ਢਾਡੀ ਕਵੀਸ਼ਰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | 7 ਅਗਸਤ ਦੀ ਰਾਤ ਨੂੰ ਵਿਸ਼ਾਲ ਕਵੀ ਦਰਬਾਰ ਹੋਵੇਗਾ | 9 ਅਗਸਤ ਨੂੰ ਭਾਰੀ ਅੰਮਿ੍ਤ ਸੰਚਾਰ ਹੋਵੇਗਾ | 7 ਅਗਸਤ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿ੍ਪਾਲ ਸਿੰਘ ਬਡੂੰਗਰ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁਖੀ, ਸੰਤ ਮਹਾਂਪੁਰਖ, ਅੰਤਿ੍ਗ ਮੈਂਬਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ ‘ਤੇ ਪੁੱਜਣਗੇ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਆਵਾਜਾਈ ਨੂੰ ਮੁੱਖ ਰੱਖਦਿਆਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਤਰਨਾ ਦਲ ਬਾਬਾ ਬਕਾਲਾ ਸਾਹਿਬ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਵੀ ਗੁ: ਛੇਵੀਂ ਪਾਤਸ਼ਾਹੀ, ਛਾਉਣੀ ਸਾਹਿਬ, ਕਥਾ ਘਰ ਸਰੋਵਰ ਸਾਹਿਬ, ਗੁ: ਮਾਤਾ ਗੰਗਾ ਜੀ ਆਦਿ ਅਸਥਾਨਾਂ ‘ਤੇ ਧਾਰਮਿਕ ਦੀਵਾਨ ਅਤੇ ਗੁਰੂ ਕੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਨਿਹੰਗ ਸਿੰਘ ਫ਼ੌਜਾਂ ਵੱਲੋਂ 8 ਅਗਸਤ ਨੂੰ ਮਹੱਲਾ ਸਜਾਇਆ ਜਾਵੇਗਾ, ਜਿਸ ‘ਚ ਘੋਲ ਕਬੱਡੀ ਹੋਵੇਗੀ ਅਤੇ ਨਿਹੰਗ ਸਿੰਗ ਜਥੇਬੰਦੀਆਂ ਵੱਲੋਂ ਘੋੜ ਸਵਾਰੀ, ਨੇਜੇਬਾਜ਼ੀ ਅਤੇ ਗਤਕੇ ਦੇ ਜੌਹਰ ਦਿਖਾਏ ਜਾਣਗੇ | 7 ਅਗਸਤ ਨੂੰ ਬਾਬਾ ਮੱਖਣ ਸਾਹ ਲੁਬਾਣਾ ਦੀ ਯਾਦ ‘ਚ ਉਸਰੇ ਬੂੰਗਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਣਗੇ | ਡਾ: ਭਗਵੰਤ ਸਿੰਘ ਦੇ ਪਲਾਟ ਜੀ. ਟੀ. ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਆਨੰਦਗੜ੍ਹ ਵਾਲਿਆਂ ਵੱਲੋਂ ਲਗਤਾਰ 5 ਦਿਨ ਮਹਾਨ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਮੋੜ ਬਾਬਾ ਬਕਾਲਾ ਸਾਹਿਬ ਫਲਾਈ ਓਵਰ ਪੁੱਲ ਦੇ ਨਜ਼ਦੀਕ ਵੀ ਉਮਰਾ ਨੰਗਲ ਦੀ ਸਾਧ ਸੰਗਤ ਵੱਲੋਂ ਅਤੇ ਲੱਖੂਵਾਲ ਦੀ ਸਾਧ ਸੰਗਤ ਵੱਲੋਂ ਮਹਾਨ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ | 7 ਅਗਸਤ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵਿਸ਼ਾਲ ਕਾਨਫ਼ਰੰਸਾਂ ਹੋਣਗੀਆਂ |

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *