Home / Breaking News / ਰਾਸ਼ਟਰਪਤੀ ਟਰੰਪ ਦੀ ਪਾਕਿਸਤਾਨ ਨੂੰ ਸਖਤ ਚਿਤਾਵਨੀ

ਰਾਸ਼ਟਰਪਤੀ ਟਰੰਪ ਦੀ ਪਾਕਿਸਤਾਨ ਨੂੰ ਸਖਤ ਚਿਤਾਵਨੀ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਾਕਾਰ ਜਨਰਲ ਐੱਚ.ਆਰ. ਮੈਕਮਾਸਟਰ ਨੇ ਟਰੰਪ ਦਾ ਸਖ਼ਤ ਸੁਨੇਹਾ ਪਾਕਿਸਤਾਨ ਨੂੰ ਦਿੰਦੇ ਹੋਏ ਕਿਹਾ ਕਿ ਪਾਕਿ ਨੂੰ ਤਾਲੀਬਾਨ, ਹੱਕਾਨੀ ਨੈੱਟਵਰਕ ਅਤੇ ਦੂਜੇ ਅੱਤਵਾਦੀ ਸੰਗਠਨਾਂ ਪ੍ਰਤੀ ਦੋਹਰੀ ਨੀਤੀ ਨੂੰ ਬਦਲਨਾ ਹੋਵੇਗਾ। ਅਮਰੀਕਾ ਨੇ ਕਿਹਾ ਕਿ ਅੱਤਵਾਦ ਪ੍ਰਤੀ ਪਾਕਿਸਤਾਨ ਦੀ ਦੋਹਰੀ ਨੀਤੀ ਨਾਲ ਨਾ ਸਿਰਫ ਦੂਜਿਆ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਖੁਦ ਪਾਕਿਸਤਾਨ ਨੂੰ ਵੀ ਇਸ ਤੋਂ ਨੁਕਸਾਨ ਹੋ ਰਿਹਾ ਹੈ । ਅਖਬਾਰ ਦੇ ਮੁਤਾਬਕ ਅਮਰੀਕੀ ਸੁਰੱਖਿਆ ਸਲਾਹਕਾਰ ਜਨਰਲ ਮੈਕਮਾਸਟਰ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੱਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਸੁਨੇਹਾ ਦਿੱਤਾ ਹੈ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਦੇ ਵਰਤਾਓ ਵਿਚ ਬਦਲਾਅ ਦੇਖਣਾ ਚਾਹੁੰਦਾ ਹੈ, ਜੋ ਤਾਲੀਬਾਨ, ਹੱਕਾਨੀ ਨੈੱਟਵਰਕ ਅਤੇ ਅੱਦਵਾਦੀਆਂ ਸੰਗਠਨਾਂ ਲਈ ਸੁਰੱਖਿਅਤ ਟਿਕਾਣੇ ਹਨ ਅਤੇ ਉਨ੍ਹਾਂ ਨੂੰ ਮਦਦ ਦਿੰਦੇ ਹਨ। ਮੈਕਮਾਸਟਰ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਅੱਤਵਾਦ ਪ੍ਰਤੀ ਆਪਣੀ ਦੋਹਰੀ ਨੀਤੀ ਵਿਚ ਬਦਲਾਅ ਲਿਆਵੇ। ਅਮਰੀਕਾ ਦੀ ਇਹ ਹਿਦਾਇਤ ਪਾਕਿਸਤਾਨ ਲਈ ਵੱਡੀ ਚਿਤਾਵਨੀ ਹੈ।

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *