Breaking News
Home / Featured / ਵਾਰਡ ਨੰਬਰ-42: ਵਾਰਡ ਅਧੀਨ ਆਉਂਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਮੰਦੀ ਹਾਲਤ

ਵਾਰਡ ਨੰਬਰ-42: ਵਾਰਡ ਅਧੀਨ ਆਉਂਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਮੰਦੀ ਹਾਲਤ

ਅੰਮ੍ਰਿਤਸਰ– ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਪੈਂਦੀ ਵਾਰਡ ਨੰਬਰ-42 ਜੋ ਪੁਰਾਣੇ ਸ਼ਹਿਰ ਦੀ ਹਦੂਦ ਅੰਦਰ ਪੈਂਦੀ ਹੈ। ਇਸ ਵਾਰਡ ਤੋਂ ਮਨਮੋਹਨ ਸਿੰਘ ਟੀਟੂ ਕੌਂਸਲਰ ਹਨ, ਜੋ 2012 ‘ਚ ਨਗਰ ਨਿਗਮ ਦੀਆਂ ਚੋਣਾਂ ‘ਚ ਅਕਾਲੀ ਦਲ ਦੇ ਸਮਰਥਨ ਨਾਲ ਚੋਣ ਲੜਕੇ ਸਫ਼ਲ ਹੋਏ ਅਤੇ ਜਿੱਤ ਤੋਂ ਬਾਅਦ ਉਨ੍ਹਾਂ ਇਹ ਸੀਟ ਅਕਾਲੀ ਦਲ ਦੀ ਝੋਲੀ ‘ਚ ਪਾ ਦਿੱਤੀ।

ਵਾਰਡ ਨਾਲ ਸਬੰਧਿਤ ਲੇਖਾ ਜੋਖਾ: ਨਗਰ ਨਿਗਮ ਦੀ ਵਾਰਡ ਨੰਬਰ-42 ਅਧੀਨ ਚਾਟੀਵਿੰਡ ਗੇਟ, ਭਗਤਾਂ ਵਾਲਾ ਦਾ ਬਾਹਰੀ ਹਿੱਸਾ, ਢਾਬ ਬਸਤੀ ਰਾਮ, ਚੂੜ ਬੇਰੀ ਚੌਕ, ਚਿੰਤਪੂਰਨੀ ਚੌਕ, ਗਲੀ ਦੇਵੀ ਵਾਲੀ, ਜੋੜਾ ਪਿੱਪਲ, ਚੌਕ ਚਬੂਤਰਾ, ਚੌਕ ਮੋਨੀ, ਲਛਮਣਸਰ ਚੌਕ, ਬਾਜ਼ਾਰ ਲੁਹਾਰਾ, ਬਜਾਰ ਘਮਿਆਰਾ, ਬਾਜ਼ਾਰ ਗੁੱਜਰਾਂ, ਬਜਾਰ ਜੱਟਾ, ਵਾਲਮੀਕਿ ਮੁਹੱਲਾ ਗਿਲਵਾਲੀ ਗੇਟ ਆਦਿ ਆਉਂਦੇ ਹਨ ਇਸ ਵਾਰਡ ਤੋਂ 2007 ਤੋਂ 2012 ਤੱਕ ਅਸ਼ਵਨੀ ਕਾਲੇ ਸ਼ਾਹ ਕੌਂਸਲਰ ਰਹੇ, ਜਿਸ ਤੋਂ ਬਾਅਦ 2012 ਤੋਂ ਹੁਣ ਤੱਕ ਮਨਮੋਹਨ ਸਿੰਘ ਟੀਟੂ ਕੌਂਸਲਰ ਚਲੇ ਰਹੇ ਹਨ। ਭਾਵੇਂ ਕਿ ਕੌਂਸਲਰ ਸ: ਟੀਟੂ ਵੱਲੋਂ ਆਪਣੀ ਵਾਰਡ ‘ਚ 9 ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਦਆਵਾ ਕੀਤਾ ਜਾ ਰਿਹਾ ਹੈ ਪਰ ਇਸ ਵਾਰਡ ਲੋਕ ਅਜੇ ਵੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ।

ਕੀ ਹਨ ਵਾਰਡ ਨਾਲ ਸਬੰਧਿਤ ਸਮੱਸਿਆਵਾਂ: ਵਾਰਡ ਨੰਬਰ-42 ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਵਾਰਡ ਦੇ ਅਧੀਨ ਆਉਂਦੇ ਕਈ ਇਲਾਕਿਆਂ ‘ਚੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀਆਂ ਸੜਕਾਂ ਨਿਕਲਦੀਆਂ ਹਨ। ਇਨ੍ਹਾਂ ਸਾਰੀਆਂ ਸੜਕਾਂ ਨੂੰ ਕੇਂਦਰ ਸਰਕਾਰ ਦੀ ਹਿਰਦੇ ਸਕੀਮ ਤਹਿਤ ਬਣਾਇਆ ਜਾ ਰਿਹਾ ਸੀ ਪਰ ਪੰਜਾਬ ‘ਚ ਕਾਂਗਰਸ ਸਰਕਾਰ ਦੇ ਅਉਂਦਿਆ ਜਿੱਥੇ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਹੋਣ ਵਾਲੇ ਵਿਕਾਸ ਕਾਰਜਾਂ ‘ਤੇ ਰੋਕ ਲਗਾ ਦਿੱਤੀ ਗਈ ਹੈ, ਉਥੇ ਕੇਂਦਰ ਸਰਕਾਰ ਦੇ ਹਿਰਦੇ ਪ੍ਰਾਜੈਕਟ ਤਹਿਤ ਬਣਨ ਵਾਲੀਆਂ ਉਪਰੋਕਤ ਸੜਕਾਂ ਦਾ ਕੰਮ ਵੀ ਅੱਧ ਵਿਚਾਲੇ ਲਟਕ ਗਿਆ ਹੈ। ਜਿਸ ਨਾਲ ਗਿਲਵਾਲੀ ਗੇਟ ਤੋਂ ਵਾਇਆ ਚਿੰਤਪੂਰਨੀ ਚੌਕ ਢਾਬ ਬਸਤੀ ਰਾਮ ਤੋਂ ਹੁੰਦੀ ਹੋਈ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਅਤੇ ਭਗਤਾਂ ਵਾਲਾ ਤੋਂ ਜੋੜਾ ਪਿੱਪਲ ਚੌਕ ਸੜਕ ਦਾ ਕੰਮ ਅੱਧ ਵਿਚਾਲੇ ਹੀ ਰੁਕ ਗਿਆ ਹੈ। ਜਿਸ ਕਰਕੇ ਆਵਾਜਾਈ ਬੜੀ ਪ੍ਰਭਾਵਿਤ ਹੋ ਰਹੀ ਹੈ। ਇਸ ਵਾਰਡ ਦੇ ਅਧੀਨ ਆਉਂਦੇ ਇਲਾਕੇ ਲਛਮਣਸਰ ਦੀਆਂ ਕਈ ਗਲੀਆਂ ਅਤੇ ਜੱਟਾ ਵਾਲਾ ਬਜਾਰ ਵਿਖੇ ਪੀਣ ਵਾਲੇ ਪਾਣੀ ‘ਚ ਸੀਵਰੇਜ਼ ਮਿਲਿਆ ਪਾਣੀ ਆਉਣ ਸਬੰਧੀ ਖ਼ਬਰ ਹੈ। ਨਗਰ ਨਿਗਮ ਵੱਲੋਂ ਸਫ਼ਾਈ ਦਾ ਕੋਈ ਸੰਚਾਰੂ ਪ੍ਰਬੰਧ ਨਹੀਂ, ਜਿਸ ਕਰਕੇ ਕਈ ਇਲਾਕਿਆਂ ‘ਚ ਗੰਦਗੀ ਦੇ ਢੇਰ ਪਾਏ ਜਾ ਰਹੇ ਹਨ। ਸਮਾਜ ਸੇਵੀ ਸੰਸਥਾ ਹੋਲੀ ਸਿਟੀ ਵੱਲੋਂ ਆਪਣੇ ਪੱਧਰ ‘ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਇਸ ਵਾਰਡ ਦੇ ਮੁੱਖ ਰਸਤੇ ਚਾਟੀਵਿੰਡ ਗੇਟ ਰੋਡ ਅਤੇ ਰਾਮਸਰ ਰੋਡ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਲਈ ਸੰਸਥਾ ਵੱਲੋਂ ਇਕ ਟਰੈਕਟਰ-ਟਰਾਲੀ, 2 ਰਿਕਸ਼ੇ, 1 ਪਾਣੀ ਵਾਲਾ ਟੈਕਰ ਅਤੇ 4 ਸਫ਼ਾਈ ਸੇਵਕ ਲਗਾਏ ਹਨ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀਆਂ ਸਟਰੀਟ ਲਾਈਟਾਂ ਦਾ ਵੀ ਮੰਦਾ ਹੈ ਜਿਸ ਕਰਕੇ ਵਧੇਰੇ ਕਰਕੇ ਰਸਤਿਆਂ ‘ਤੇ ਹਨ੍ਹੇਰਾ ਰਹਿੰਦਾ ਹੈ।
ਕੀ ਕਹਿੰਦੇ ਹਨ ਵਾਰਡ ਕੌਂਸਲਰ: ਇਸ ਸਬੰਧੀ ਵਾਰਡ ਕੌਂਸਲਰ ਮਨਮੋਹਨ ਸਿੰਘ ਟੀਟੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਆਪਣੇ ਸਾਰੇ ਵਿਕਾਸ ਬੰਦ ਕਰ ਦਿੱਤੇ ਹਨ, ਉੱਥੇ ਕੇਂਦਰ ਸਰਕਾਰ ਵੱਲੋਂ ਆਏ ਫ਼ੰਡਾਂ ਨਾਲ ਹਿਰਦੇ ਸਕੀਮ ਤਹਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਬਣਾਉਣ ਦੇ ਕੰਮ ਵੀ ਬੰਦ ਕਰਵਾ ਦਿੱਤੇ ਹਨ, ਜਿਸ ਕਰਕੇ ਉਨ੍ਹਾਂ ਦੀ ਵਾਰਡ ਦੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ। ਕੌਂਸਲਰ ਨੇ ਕਿਹਾ ਕਿ ਉਸ ਨੇ ਆਪਣੀ ਵਾਰਡ ‘ਚ 5 ਨਵੇਂ ਟਿਊਬਵੈਲ ਲਗਾਏ ਹਨ ਜਿਨ੍ਹਾਂ ‘ਚੋਂ ਧੰਨਾ ਸਿੰਘ ਹਵੇਲੀ ਵਿਖੇ ਇਕ ਸਾਲ ਪਹਿਲਾ ਲੱਗਾ ਟਿਊਬਵੈਲ ਬਹਿ ਗਿਆ ਹੈ ਜਿਸ ਕਰਕੇ ਲਛਮਣਸਰ ਚੌਕ ਦੇ ਕੁਝ ਇਲਾਕੇ ਅਤੇ ਕੁਝ ਹੋਰ ਇਲਾਕਿਆਂ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ, ਜਿਸ ਦੇ ਹੱਲ ਲਈ ਉਹ ਯਤਨ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਵਾਰਡ ‘ਚ ਪੁਰਾਣੇ ਸ਼ਹਿਰ ਦੇ ਇਲਾਕੇ ਆਉਂਦੇ ਹਨ ਇੱਥੇ ਪਿਆ ਸੀਵਰੇਜ਼ ਅਤੇ ਪਾਣੀ ਦੀਆਂ ਪਾਈਪਾਂ ਵੀ ਪੁਰਾਣੀਆਂ ਹੋ ਗਈਆਂ ਹਨ ਜਿਸ ਕਰਕੇ ਪੀਣ ਵਾਲੇ ਪਾਣੀ ‘ਚ ਗੰਦਾ ਪਾਣੀ ਮਿਲਕੇ ਆਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me