Breaking News
Home / Breaking News / ਸਿੱਖ ਸੰਸਥਾ ਨੇ ਆਸਟ੍ਰੇਲੀਆ ਦੇ ਸਰਕਾਰੀ ਵਿਭਾਗਾਂ ‘ਚ ਸਿੱਖੀ ਸਬੰਧੀ ਜਾਗਰੂਕ ਕਰਨ ਹਿੱਤ ਮੁਹਿੰਮ ਆਰੰਭੀ

ਸਿੱਖ ਸੰਸਥਾ ਨੇ ਆਸਟ੍ਰੇਲੀਆ ਦੇ ਸਰਕਾਰੀ ਵਿਭਾਗਾਂ ‘ਚ ਸਿੱਖੀ ਸਬੰਧੀ ਜਾਗਰੂਕ ਕਰਨ ਹਿੱਤ ਮੁਹਿੰਮ ਆਰੰਭੀ

ਐਡੀਲੇਡ-ਐਡੀਲੇਡ ਸਾਊਥ ਆਸਟ੍ਰੇਲੀਆ ਦੀ ਸੰਸਥਾ ਟਰਬਨ ਐਾਡ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਵਿੱਢੀ ਮੁਹਿੰਮ ਤਹਿਤ ਸਕੂਲ, ਹਸਪਤਾਲਾਂ ਤੇ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਿੱਖਾਂ ਦੀ ਪਹਿਚਾਣ, ਪਗੜੀ ਦੀ ਮਹੱਤਤਾ, ਅੰਮਿ੍ਤਧਾਰੀ ਸਿੱਖਾਂ ਵੱਲੋਂ ਧਾਰਨ ਕੀਤੇ ਜਾਂਦੇ ਪੰਜ ਕਕਾਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਕਾਰਜ ਆਰੰਭਿਆ | ਸੰਸਥਾ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮਿ੍ਤਧਾਰੀ ਸਿੱਖਾਂ ਨੂੰ ਪੜ੍ਹਾਈ, ਹਸਪਤਾਲਾਂ ‘ਚ ਇਲਾਜ ਤੇ ਵੱਖ-ਵੱਖ ਵਿਭਾਗਾਂ ‘ਚ ਨੌਕਰੀ ਕਰਨ ਸਮੇਂ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਧਿਕਾਰੀਆਂ ਨੂੰ ਸਿੱਖੀ ਬਾਰੇ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਸੰਸਥਾ ਨੇ ਵੱਖ-ਵੱਖ ਅਦਾਰਿਆਂ ‘ਚ ਪੈਂਫਲੈਟ ਵੰਡ ਕੇ ਜਾਂ ਕੈਂਪ ਲਗਾ ਕੇ ਸਿੱਖੀ ਵਿਚਾਰਧਾਰਾ ਤੇ ਸਿੱਖਾਂ ਵੱਲੋਂ ਸਿਰ ‘ਤੇ ਸਜਾਈ ਜਾਂਦੀ ਪਗੜੀ, ਅੰਮਿ੍ਤਧਾਰੀ ਸਿੱਖਾਂ ਵੱਲੋਂ ਪਹਿਨੇ ਜਾਂਦੇ ਪੰਜ ਕਕਾਰਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਟਰਬਨ ਐਾਡ ਟਰੱਸਟ ਸੰਸਥਾ ਨੇ ਮੁਹਿੰਮ ਆਰੰਭੀ ਹੈ | ਪਗੜੀ ਨੂੰ ਸਿੱਖੀ ਦੀ ਸ਼ਾਨ ਸਮਝਦੇ ਹੋਏ ਅਨੇਕਾਂ ਆਸਟ੍ਰੇਲੀਅਨ ਲੋਕਾਂ ਨੇ ਆਪਣੇ ਸਿਰ ‘ਤੇ ਪਗੜੀ ਸਜਾਉਂਦੇ ਹੋਏ ਇਸ ਦੀ ਮਹੱਤਤਾ ਨੂੰ ਸਮਝਿਆ |

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *