Home / Breaking News / ਸਭ ਤੋਂ ਵੱਧ ਸਿੱਖ ਅਮਰੀਕਾ ‘ਚ ਨਿਸ਼ਾਨੇ ‘ਤੇ

ਸਭ ਤੋਂ ਵੱਧ ਸਿੱਖ ਅਮਰੀਕਾ ‘ਚ ਨਿਸ਼ਾਨੇ ‘ਤੇ

  • ਸਭ ਤੋਂ ਵੱਧ ਸਿੱਖ ਅਮਰੀਕਾ ‘ਚ ਨਿਸ਼ਾਨੇ ‘ਤੇ

ਅਮਰੀਕਾ-08-08-17 ਵਿੱਚ ਸਿੱਖਾਂ ਨੂੰ ਸਭ ਤੋਂ ਵੱਧ ਨਫ਼ਰਤੀ ਅਪਰਾਧਾਂ ਤੇ ਨਸਲੀ ਹਿੰਸਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਦੀ ਲੀਡਰਾਂ ਨੇ ਇਹ ਫਿਕਰ 2012 ‘ਚ ਹੋਏ ਵਿਸਕਾਨਸਿਨ ਦੇ ਗੁਰਦੁਆਰੇ ਵਿੱਚ ਹੋਏ ਹਮਲੇ ਦੇ ਪੀੜਤਾਂ ਨੂੰ ਯਾਦ ਕਰਦਿਆਂ ਪ੍ਰਗਟਾਏ। ਯਾਦ ਰਹੇ 2012 ਵਿੱਚ ਇੱਕ ਅਮਰੀਕੀ ਨੇ ਗੁਰਦੁਆਰੇ ‘ਚ ਗੋਲੀਆਂ ਚਲਾਈਆਂ ਸੀ। ਇਸ ਹਾਦਸੇ ‘ਚ ਛੇ ਸਿੱਖਾਂ ਦੀ ਮੌਤ ਹੋ ਗਈ ਸੀ।

ਅਮਰੀਕਾ ਦੇ ਕਈ ਪ੍ਰਸਿੱਧ ਸਿੱਖ ਅਮਰੀਕੀਆਂ, ਸਰਕਾਰੀ ਅਧਿਕਾਰੀਆਂ ਤੇ ਸਥਾਨਕ ਨੇਤਾਵਾਂ ਨੇ 5ਵੀਂ ਬਰਸੀ ਮੌਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ। ਸਿਆਸੀ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ, “ਗੁਰਦੁਆਰਾ ਸਾਹਿਬ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸ਼ਲਾਘਾਯੋਗ ਯਤਨ ਕੀਤੇ ਹਨ ਪਰ ਸਿੱਖ ਅਜੇ ਵੀ ਅਮਰੀਕੀ ਸਕੂਲਾਂ ‘ਚ ਨਸਲੀ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ‘ਚ ਸਿੱਖਾਂ ‘ਤੇ ਨਸਲੀ ਹਮਲੇ ਵਧਦੇ ਜਾ ਰਹੇ ਹਨ।”

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *