Breaking News
Home / Breaking News / ਵਿਕਾਸ ਬਰਾਲਾ ਕਾਂਡ ਦੀ ਜਾਂਚ ਲਈ ਚੰਡੀਗੜ੍ਹ ਪੁਲਸ ਨੂੰ ਖੁੱਲ੍ਹਾ ਹੱਥ ਦਿੱਤਾ ਜਾਵੇ : ਕੈਪਟਨ

ਵਿਕਾਸ ਬਰਾਲਾ ਕਾਂਡ ਦੀ ਜਾਂਚ ਲਈ ਚੰਡੀਗੜ੍ਹ ਪੁਲਸ ਨੂੰ ਖੁੱਲ੍ਹਾ ਹੱਥ ਦਿੱਤਾ ਜਾਵੇ : ਕੈਪਟਨ

  • ਵਿਕਾਸ ਬਰਾਲਾ ਕਾਂਡ ਦੀ ਜਾਂਚ ਲਈ ਚੰਡੀਗੜ੍ਹ ਪੁਲਸ ਨੂੰ ਖੁੱਲ੍ਹਾ ਹੱਥ ਦਿੱਤਾ ਜਾਵੇ : ਕੈਪਟਨ

ਮੁੱਖ ਮੰਤਰੀ-09-08-17  ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵੱਲੋਂ ਚੰਡੀਗੜ੍ਹ ‘ਚ ਇਕ ਅਧਿਕਾਰੀ ਦੀ ਬੇਟੀ ਵਰਣਿਕਾ ਨਾਲ ਛੇੜਖਾਨੀ ਕਰਨ ਦੇ ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਪੁਲਸ ਨੂੰ ਖੁੱਲ੍ਹਾ ਹੱਥ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗਲਵਾਰ ਕਿਹਾ ਕਿ ਪੁਲਸ ਨੂੰ ਇਸ ਹਾਈ-ਪ੍ਰੋਫਾਈਲ ਕੇਸ ‘ਚ ਨਿਰਪੱਖਤਾ ਨਾਲ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਮੁਲਜ਼ਮ ਵਿਰੁੱਧ ਲੱਗੇ ਦੋਸ਼ਾਂ ਨੂੰ ਹਲਕੇ ਢੰਗ ਨਾਲ ਲੈਣ ਦਾ ਯਤਨ ਨਹੀਂ ਹੋਣਾ ਚਾਹੀਦਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ‘ਚ ਕੋਈ ਵੀ ਸਿਆਸੀ ਦਖਲ ਜਾਂ ਦਬਾਅ ਨਹੀਂ ਹੋਣਾ ਚਾਹੀਦਾ। ਪੁਲਸ ਨੂੰ ਨਿਰਪੱਖਤਾ ਨਾਲ ਡੂੰਘਾਈ ‘ਚ ਜਾ ਕੇ ਮਾਮਲੇ ਨੂੰ ਆਖਰੀ ਫੈਸਲੇ ਤੱਕ ਪਹੁੰਚਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਇਸ ਮਾਮਲੇ ‘ਚ ਨੈਤਿਕਤਾ ਦੇ ਆਧਾਰ ‘ਤੇ ਅਸਤੀਫੇ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਕਿਹਾ ਕਿ ਇਸ ਘਟਨਾ ਲਈ ਰਾਜਨਾਥ ਸਿੰਘ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

About admin

Check Also

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ ਨਵਜੋਤ ਸਿੰਘ ਸਿੱਧੂ -09-10-17 ਵੱਲੋਂ ਕਿਸਾਨ ਆਤਮ-ਹੱਤਿਆਵਾਂ ਨੂੰ ...

Leave a Reply

Your email address will not be published. Required fields are marked *