Home / Breaking News / ਅਮਰਿੰਦਰ ਵੱਲੋਂ ਐਸਐਚਓਜ਼ ਨੂੰ ਦਿੱਤੀ ਕਲੀਨ ਚਿੱਟ ਨੇ ਅਕਾਲੀ ਦਲ ਦੇ ਸਟੈਂਡ ਦੀ ਕੀਤੀ ਪੁਸ਼ਟੀ -: ਮਜੀਠੀਆ

ਅਮਰਿੰਦਰ ਵੱਲੋਂ ਐਸਐਚਓਜ਼ ਨੂੰ ਦਿੱਤੀ ਕਲੀਨ ਚਿੱਟ ਨੇ ਅਕਾਲੀ ਦਲ ਦੇ ਸਟੈਂਡ ਦੀ ਕੀਤੀ ਪੁਸ਼ਟੀ -: ਮਜੀਠੀਆ

  • ਅਮਰਿੰਦਰ ਵੱਲੋਂ ਐਸਐਚਓਜ਼ ਨੂੰ ਦਿੱਤੀ ਕਲੀਨ ਚਿੱਟ ਨੇ ਅਕਾਲੀ ਦਲ ਦੇ ਸਟੈਂਡ ਦੀ ਕੀਤੀ ਪੁਸ਼ਟੀ -: ਮਜੀਠੀਆ

ਸਾਬਕਾ-11-08-17  ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਐਚਓਜ਼ ਨੁੰ ਕਲੀਨ ਚਿਟ ਦਿੱਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਟੈਂਡ ਦੀ ਪੁਸ਼ਟੀ ਹੋ ਗਈ ਕਿ ਕਾਂਗਰਸੀ ਵਿਧਾਇਕ ਧੱਕੇਸ਼ਾਹੀਆਂ ਕਰਨ ਲਈ ਐਸਐਚਓਜ਼ ਦਾ ਇਸਤੇਮਾਲ ਕਰ ਰਹੇ ਹਨ। ਜਦਕਿ ਇਹਨਾਂ ਐਸਐਚਓਜ਼ ਖਿਲਾਫ ਸੂਬੇ ਦੇ ਪੁਲਿਸ ਮੁਖੀ ਵੱਲੋਂ ਅਜੇ ਜਾਂਚ ਕੀਤੀ ਜਾਣੀ ਬਾਕੀ ਹੈ।

ਐਸਐਚਓਜ਼ ਦੇ ਤਬਾਦਲਿਆਂ ਦੇ ਮੁੱਦੇ ਬਾਰੇ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਉਸ ਉੱਤੇ ਦਬਾਅ ਪਾ ਲਿਆ ਹੈ, ਇਸ ਕਰਕੇ ਉਸ ਨੇ ਐਸਐਚਓਜ਼ ਖਿਲਾਫ ਕੋਈ ਵੀ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕਿਤੇ ਵੀ ਲੋਕਾਂ ਨੂੰ ਬੇਇਨਸਾਫੀ ਹੁੰਦੀ ਵੇਖ ਕੇ ਉਸ ਖਿਲਾਫ ਆਵਾਜ਼ ਉਠਾਉਣਾ ਵਿਰੋਧੀ ਧਿਰ ਦਾ ਫਰਜ਼ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਵਿਰੋਧੀ ਧਿਰ ਦੀ ਅਜਿਹੀ ਚਿੰਤਾ ਦੀ ਕਦਰ ਕਰੇ ਅਤੇ ਵਿਰੋਧੀ ਧਿਰ ਵੱਲੋਂ ਉਠਾਏ ਸਾਰੇ ਮੁੱਦਿਆਂ ਦੀ ਪੜਤਾਲ ਕਰੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਸਰਕਾਰ ਤਕ ਪਹੁੰਚ ਬਣਾਉਣ ਵਾਲੇ ਲੋਕਾਂ ਦਾ ਜਿਸ ਢੰਗ ਨਾਲ ਮੁੱਖ ਮੰਤਰੀ ਨੇ ਨਿਰਾਦਰ ਕੀਤਾ ਹੈ, ਉਹ ਲੋਕਤੰਤਰ ਦੀ ਸਿਹਤ ਲਈ ਚੰਗਾ ਨਹੀਂ ਹੈ।

ਮਜੀਠੀਆ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਝੂਠ ਹੈ।ਮੈਨੂੰ ਕਾਂਗਰਸ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਮੇਰੇ ਕੋਲ ਲੋਕਾਂ ਦਾ ਫਤਵਾ ਹੈ। ਲੋਕਾਂ ਦੀ ਕਚਿਹਰੀ ਸਭ ਤੋਂ ਅਹਿਮ ਹੈ। ਪਿਛਲੀਆਂ ਚੋਣਾਂ ਵਿਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੇਰੇ ਖਿਲਾਫ ਪ੍ਰਚਾਰ ਕਰਨ ਲਈ ਵਾਰ ਵਾਰ ਮਾਰੇ ਗੇੜਿਆਂ ਦੇ ਬਾਵਜੂਦ ਲੋਕਾਂ ਨੇ ਮੇਰੇ ਹੱਕ ਵਿਚ ਫਤਵਾ ਦਿੱਤਾ। ਇੱਥੋਂ ਤਕ ਕਿ ਜਦੋਂ ਤੁਸੀਂ (ਕੈਪਟਨ ਅਮਰਿੰਦਰ ਸਿੰਘ)2014 ਵਿਚ ਅੰਮ੍ਰਿਤਸਰ ਸੰਸਦੀ ਸੀਟ ਜਿੱਤੇ ਸੀ ਤਾਂ ਤੁਸੀਂ ਮਜੀਠਾ ਹਲਕੇ ਵਿਚੋਂ 21 ਹਜ਼ਾਰ ਵੋਟਾਂ ਨਾਲ ਹਾਰੇ ਸੀ। ਜੇ ਮੈਂ ਆਪਣੇ ਲੋਕਾਂ ਖਿਲਾਫ ਝੂਠੇ ਕੇਸ ਦਰਜ ਕਰਵਾ ਕੇ ਉਹਨਾਂ ਨੂੰ ਡਰਾਇਆ ਹੁੰਦਾ ਤਾਂ ਅਜਿਹਾ ਕਦੇ ਵੀ ਨਹੀਂ ਸੀ ਵਾਪਰਨਾ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *