Home / Breaking News / ਅੱਤਵਾਦ ਨਾਲ ਲੜਨ ਲਈ ਕੈਪਟਨ ਬਣਾਉਣਗੇ ਐਸ.ਪੀ.ਜੀ

ਅੱਤਵਾਦ ਨਾਲ ਲੜਨ ਲਈ ਕੈਪਟਨ ਬਣਾਉਣਗੇ ਐਸ.ਪੀ.ਜੀ

  • ਅੱਤਵਾਦ ਨਾਲ ਲੜਨ ਲਈ ਕੈਪਟਨ ਬਣਾਉਣਗੇ ਐਸ.ਪੀ.ਜੀ

ਮੁੱਖ ਮੰਤਰੀ-11-08-17  ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਹਮਲਿਆਂ ਨੂੰ ਅਸਫਲ ਬਣਾਉਣ ਤੇ ਅੱਤਵਾਦ, ਘੁਸਪੈਠ, ਹਵਾਈ ਜਹਾਜ਼ ਅਗਵਾ ਕਰਨ, ਲੋਕਾਂ ਨੂੰ ਬੰਦੀ ਬਣਾਉਣ ਤੇ ਹੋਰ ਨਾਜ਼ੁਕ ਹਾਲਾਤ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ.ਪੀ.ਜੀ.) ਸਥਾਪਤ ਕਰਨ ਲਈ ਸੂਬਾ ਪੁਲਿਸ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਸ.ਪੀ.ਜੀ. ਦੀ ਰੂਪ-ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਛੋਟੀ ਪਰ 270 ਮੈਂਬਰਾਂ ਵਾਲੀ ਪ੍ਰਭਾਵੀ ਯੁਵਾ ਤੇ ਗਤੀਸ਼ੀਲ ਟੀਮ ਹੋਵੇਗੀ।

ਮੀਟਿੰਗ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਪੰਜਾਬ ਵਿੱਚ ਅੱਤਵਾਦ ਦਾ ਪਿਛਲਾ ਇਤਿਹਾਸ ਹੋਣ ਤੋਂ ਇਲਾਵਾ ਤੇ ਇਸ ਦੀ ਲੰਮੀ ਤੇ ਨਾਜ਼ੁਕ ਸਰਹੱਦ ਹੈ ਜਿਸ ਕਰਕੇ ਇਸ ਤਰ੍ਹਾਂ ਦੀ ਫੋਰਸ ਸਥਾਪਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀ ਨੇ ਇਕ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਵਿੱਚ ਅੱਤਵਾਦੀਆਂ ਨਾਲ ਸੰਪਰਕ ਰੱਖਣ ਵਾਲੇ ਸ਼ੱਕੀਆਂ ਦੀਆਂ ਗ੍ਰਿਫਤਾਰੀਆਂ ਹੋਣ ਤੇ ਹਥਿਆਰ ਤੇ ਬਾਰੂਦ ਪ੍ਰਾਪਤ ਹੋਣ ਦੇ ਮੱਦੇਨਜ਼ਰ ਐਸ.ਪੀ.ਜੀ. ਦੀ ਜ਼ਰੂਰਤ ਹੈ ਜੋ ਹਥਿਆਰਬੰਦ ਬਗਾਵਤਾਂ ਨੂੰ ਅਸਫਲ ਬਣਾਉਣ ਤੋਂ ਇਲਾਵਾ ਫਿਦਾਇਨ ਹਮਲਿਆਂ, ਹਥਿਆਰਬੰਦ ਘੁਸਪੈਠ, ਬੰਦੀ ਬਣਾਉਣ ਦੀਆਂ ਸਥਿਤੀਆਂ, ਹਵਾਈ ਜਹਾਜ਼ ਅਗਵਾ ਕਰਨ ਤੇ ਅਹਿਮ ਸਥਾਨਾਂ ’ਤੇ ਹਮਲਿਆਂ ਦਾ ਢੁਕਵਾਂ ਜਵਾਬ ਦੇ ਸਕੇ।

ਮੀਟਿੰਗ ਦੌਰਾਨ ਦੱਸਿਆ ਕਿ ਇਹ ਟੀਮ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋਵੇਗੀ ਜਿਨ੍ਹਾਂ ਵਿੱਚ ਐਲ.ਐਮ.ਜੀ. ਤੇ ਐਮ.ਪੀ.-5 ਮਸ਼ੀਨ ਗੰਨਾਂ ਅਤੇ ਸਨਾਈਪਰ ਰਾਇਫਲਾਂ ਸ਼ਾਮਲ ਹੋਣਗੀਆਂ। ਹਥਿਆਰਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਫੋਰਸ ਨੂੰ ਵਧੀਆ ਸਨਾਈਪਰ ਰਾਇਫਲਾਂ ਦਿੱਤੀਆਂ ਜਾਣ ਤੇ ਉਨ੍ਹਾਂ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵਧੀਆ ਹੋਰ ਉਪਲਬਧ ਪੱਖਾਂ ’ਤੇ ਵੀ ਧਿਆਨ ਦੇਣ ਲਈ ਆਖਿਆ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *