Home / Breaking News / ਪਾਕਿਸਤਾਨੀ ‘ਮਦਰ ਟੇਰੇਸਾ’ ਦਾ ਹੋਇਆ ਦਿਹਾਂਤ

ਪਾਕਿਸਤਾਨੀ ‘ਮਦਰ ਟੇਰੇਸਾ’ ਦਾ ਹੋਇਆ ਦਿਹਾਂਤ

ਪਾਕਿਸਤਾਨੀ ‘ਮਦਰ ਟੇਰੇਸਾ’ ਦਾ ਹੋਇਆ ਦਿਹਾਂਤ

ਪਾਕਿਸਤਾਨ-11-08-17  ਦੀ ‘ਮਦਰ ਟੇਰੇਸਾ ਕਹੀ ਜਾਣ ਵਾਲੀ ਮਸ਼ਹੂਰ ਜਰਮਨ ਡਾਕਟਰ ਰੂਥ ਫਾਊ ਦਾ ਕਰਾਚੀ ਦੇ ਇਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ 87 ਸਾਲ ਦੀ ਸੀ। ਲੰਬੀ ਬੀਮਾਰੀ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾ.ਫਾਊ ਪਹਿਲੀ ਵਾਰ 1960 ‘ਚ ਪਾਕਿਸਤਾਨ ਆਈ ਸੀ ਅਤੇ ਕੁੱਝ ਪੀੜਤਾਂ ਦਾ ਦਰਦ ਉਨ੍ਹਾਂ ਦੇ ਦਿਲ ਨੂੰ ਇਸ ਤਰ੍ਹਾਂ ਛੂਹ ਗਿਆ ਕਿ ਉਹ ਇੱਥੇ ਹੀ ਰਹਿ ਗਈ।

ਕਰਾਚੀ ‘ਚ 1962 ‘ਚ ‘ਮੈਰੀ ਐਡਿਲੇਡ ਲੈਪ੍ਰੇਸੀ (ਕੋਹੜ )ਸੈਂਟਰ’ ਦੀ ਸ਼ੁਰੂਆਤ ਕੀਤੀ ਅਤੇ ਬਾਅਦ ‘ਚ ਗਿਲਗਿਤ ਬਾਲਤੀਸਤਾਨ ਸਮੇਤ ਪਾਕਿਸਤਾਨ ਦੇ ਸਾਰੇ ਸੂਬਿਆਂ ‘ਚ ਇਸ ਦੀਆਂ ਸ਼ਾਖਾਵਾਂ ਖੋਲ੍ਹੀਆਂ ਅਤੇ 50,000 ਤੋਂ ਵਧੇਰੇ ਪਰਿਵਾਰਾਂ ਦਾ ਇਲਾਜ ਕੀਤਾ। ਉਸ ਦੀਆਂ ਅਥੱਕ ਕੋਸ਼ਿਸ਼ਾਂ ਕਾਰਨ ‘ਵਿਸ਼ਵ ਸਿਹਤ ਸੰਗਠਨ’ ਨੇ 1996 ‘ਚ ਪਕਿਸਤਾਨ ਦਾ ਨਾਂ ਏਸ਼ੀਆ ‘ਚ ਸਭ ਤੋਂ ਪਹਿਲੇ ਕੋਹੜ ਮੁਕਤੀ ਵਾਲੇ ਦੇਸ਼ਾਂ ‘ਚ ਘੋਸ਼ਿਤ ਕੀਤਾ ਸੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *