Breaking News
Home / Breaking News / ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਬਣੇ ਰਾਮਨਾਥ ਕੋਵਿੰਦ ਨੇ ਚੁਕਵਾਈ ਸਹੁੰ

ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਬਣੇ ਰਾਮਨਾਥ ਕੋਵਿੰਦ ਨੇ ਚੁਕਵਾਈ ਸਹੁੰ

  • ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਬਣੇ ਰਾਮਨਾਥ ਕੋਵਿੰਦ ਨੇ ਚੁਕਵਾਈ ਸਹੁੰ

ਵੈਂਕਈਆ ਨਾਇਡੂ-11-08-17  ਨੇ 11 ਅਗਸਤ 2017 ਨੂੰ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ।ਨਾਇਡੂ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕਣ ਤੋਂ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਫੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ।ਉਪ-ਰਾਸ਼ਟਰਪਤੀ ਬਨਣ ਦੇ ਨਾਲ ਹੀ ਵੈਂਕਈਆ ਨਾਇਡੂ ਸੰਸਦ ਦੇ ਸਿਖਰਲੇ ਸਦਨ ਦੇ ਸਭਾਪਤੀ ਵੀ ਬਣ ਗਏ। ਅੱਜ ਸੰਸਦ ਦੇ ਮਾਨਸੂਨ ਇਜਲਾਸ ਦਾ ਆਖਰੀ ਦਿਨ ਹੈ, ਇਸ ਤਰ੍ਹਾਂ ਰਾਜ ਸਭਾ ਦੀ ਕਾਰਵਾਹੀ ਵੈਂਕਈਆ ਨਾਇਡੂ ਹੱਥੋਂ ਸਮਾਪਤ ਹੋਵੇਗੀ। ਸਦਨ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਨਾਇਡੂ ਲਈ ਸਵਾਗਤੀ ਭਾਸ਼ਣ ਵੀ ਦੇਣਗੇ।ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਮੰਤਰੀ ਮੰਡਲ ਦੇ ਕਈ ਮੈਬਰਾਂ ਸਮੇਤ ਰਾਸ਼ਟਰਪਤੀ ਸਕੱਤਰੇਤ ਅਤੇ ਹੋਰ ਪ੍ਰਮੁੱਖ ਪ੍ਰਬੰਧਕੀ ਖੇਤਰਾਂ ਦੇ ਕਈ ਅਧਿਕਾਰੀ ਵੀ ਹਾਜ਼ਰ ਰਹੇ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...