Breaking News
Home / Breaking News / ਸੁਪਰੀਮ ਕੋਰਟ ਦਾ ਕਾਰਾਂ ਤੋ ਹੋਰ ਵਾਹਨਾਂ ਵਾਲਿਆਂ ਨੂੰ ਝਟਕਾ

ਸੁਪਰੀਮ ਕੋਰਟ ਦਾ ਕਾਰਾਂ ਤੋ ਹੋਰ ਵਾਹਨਾਂ ਵਾਲਿਆਂ ਨੂੰ ਝਟਕਾ

ਸੁਪਰੀਮ ਕੋਰਟ ਦਾ ਕਾਰਾਂ ਤੋ ਹੋਰ ਵਾਹਨਾਂ ਵਾਲਿਆਂ ਨੂੰ ਝਟਕਾ

ਪ੍ਰਦੂਸ਼ਣ ਕਾਬੂ ਕਰਨ ਲਈ ਸੁਪਰੀਮ ਕੋਰਟ ਨੇ ਵੱਡਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਬਿਨਾਂ ਪ੍ਰਦੂਸ਼ਣ ਕੰਟਰੋਲ ਪ੍ਰਮਾਣ ਪੱਤਰ ਤੋਂ ਗੱਡੀਆਂ ਦਾ ਬੀਮਾ ਨਾ ਨਵਿਆਇਆ ਜਾਵੇ। ਦਿੱਲੀ-ਐਨ.ਸੀ.ਆਰ. ਵਿੱਚ ਪ੍ਰਦੂਸ਼ਣ ਪ੍ਰਮਾਣ-ਪੱਤਰ ਸਿਸਟਮ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਬਾਰੇ ਰਿਪੋਰਟ ਮੰਗੀ ਸੀ। ਇਸ ਵਿੱਚ ਕੀਤੀ ਸਿਫਾਰਸ਼ ਤੋਂ ਬਾਅਦ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਪ੍ਰਮਾਣ-ਪੱਤਰ ਨੂੰ ਵਾਹਨ ਬੀਮਾ ਨਾਲ ਜੋੜ ਦਿੱਤਾ। ਇਸ ਦੇ ਨਾਲ ਹੀ, ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ।

ਇਸ ਤੋਂ ਇਲਾਵਾ ਅਦਾਲਤ ਨੇ ਪ੍ਰਦੂਸ਼ਣ ਜਾਂਚ ਕੇਂਦਰਾਂ ਲਈ ਵੀ ਨਿਯਮ ਸਖ਼ਤ ਬਣਾਉਣ ਲਈ ਵੀ ਕਿਹਾ ਹੈ। ਨਵੇਂ ਨਿਯਮਾਂ ਤਹਿਤ ਜਾਂਚ ਕੇਂਦਰ ਗ਼ਲਤ ਤਰੀਕਿਆਂ ਨਾਲ ਗੱਡੀਆਂ ਨੂੰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਜਾਰੀ ਕਰ ਸਕਣਗੇ। ਦਰਅਸਲ, ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ ਸੀ ਕਿ ਦਿੱਲੀ ਤੇ ਲਾਗਲੇ ਇਲਾਕਿਆਂ ਵਿੱਚ ਸਿਰਫ਼ 28 ਫ਼ੀਸਦੀ ਗੱਡੀਆਂ ਹੀ ਨਿਯਮਤ ਤੌਰ ‘ਤੇ ਪ੍ਰਦੂਸ਼ਣ ਜਾਂਚ ਕਰਵਾਉਂਦੀਆਂ ਹਨ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *