Breaking News
Home / Breaking News / ਸੁਸ਼ਮਾ ਸਵਰਾਜ ਨੇ ਭੂਟਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਸੁਸ਼ਮਾ ਸਵਰਾਜ ਨੇ ਭੂਟਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

  • ਸੁਸ਼ਮਾ ਸਵਰਾਜ ਨੇ ਭੂਟਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਸਿੱਕਮ -12-08-17 ਸੈਕਟਰ ਦੇ ਡੋਕਲਾਮ ਇਲਾਕੇ ‘ਚ ਭਾਰਤੀ ਅਤੇ ਚੀਨੀ ਫੌਜੀਆਂ ਦੇ ਗਤੀਰੋਧ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੰ ਆਪਣੇ ਭੂਟਾਨੀ ਹਮਰੁਤਬਾ ਦਾਮਚੋ ਦੋਰਜੀ ਨਾਲ ਮੁਲਾਕਾਤ ਕੀਤੀ।ਦੋਹਾਂ ਨੇਤਾਵਾਂ ਨੇ ਬਹੁ ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਮੁੱਦੇ ‘ਤੇ ਚਰਚਾ ਕੀਤੀ। ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਚ ਆਯੋਜਿਤ ਬਿਸਸਟੇਕ ਦੀ ਮੰਤਰੀ ਪੱਧਰੀ ਬੈਠਕ ਮਗਰੋਂ ਦੋਹਾਂ ਨੇਤਾਵਾਂ ਨੇ ਭਾਰਤ-ਭੂਟਾਨ-ਚੀਨ ਸੀਮਾ ‘ਤੇ ਜਾਰੀ ਗਤੀਰੋਧ ‘ਤੇ ਚਰਚਾ ਕੀਤੀ। ਬਿਮਸਟੇਕ ਦੱਖਣੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਦਾ ਸਮੂਹ ਹੈ। ਬੰਗਲਾ ਦੇਸ਼, ਭਾਰਤ, ਯਾਂਮਾਰ, ਸ਼੍ਰੀਲੰਕਾ, ਥਾਈਲੈਂਡ, ਭੂਟਾਨ ਅਤੇ ਨੇਪਾਲ ਬਿਮਸਟੇਕ ਦੇ ਮੈਂਬਰ ਦੇਸ਼ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੈਠਕ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ,”ਇਕ ਕਰੀਬੀ ਮਿੱਤਰ ਅਤੇ ਗੁਆਂਢੀ ਦੇਸ਼ ਨਾਲ ਮੁਲਾਕਾਤ। ਬਿਮਸਟੇਕ ਵਿਦੇਸ਼ ਮੰਤਰੀਆਂ ਦੀ ਬੈਠਕ ਮਗਰੋਂ ਵਿਦੇਸ਼ ਮੰਤਰੀ ਦਾਮਚੋ ਦੋਰਜੀ ਨਾਲ ਮੁਲਾਕਾਤ ਕੀਤੀ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *