Breaking News
Home / Breaking News / ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੁਣ ਕੈਪਟਨ ਸੂਬਾ ਸਰਕਾਰ ਦੀਆਂ ਨੀਤੀਆਂ ‘ਚ ਬਦਲਾਅ ਲਿਆਉਣਗੇ

ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੁਣ ਕੈਪਟਨ ਸੂਬਾ ਸਰਕਾਰ ਦੀਆਂ ਨੀਤੀਆਂ ‘ਚ ਬਦਲਾਅ ਲਿਆਉਣਗੇ

  • ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੁਣ ਕੈਪਟਨ ਸੂਬਾ ਸਰਕਾਰ ਦੀਆਂ ਨੀਤੀਆਂ ‘ਚ ਬਦਲਾਅ ਲਿਆਉਣਗੇ

ਕੈਪਟਨ -12-08-17 ਸੂਬਾ ਸਰਕਾਰ ਦੀਆਂ ਨੀਤੀਆਂ ‘ਚ ਬਦਲਾਅ ਲਿਆਉਣਗੇ। ਇਸ ਲਈ ਹੁਣ ਕੈਪਟਨ ਨੇ ਆਪਣੀ ਖਾਸ ਲਾਬੀ ਨਾਲ ਵਿਚਾਰ-ਵਟਾਂਦਰਾ ਵੀ ਸ਼ੁਰੂ ਕਰ ਦਿੱਤਾ ਹੈ। ਸੂਬੇ ‘ਚ ਕਾਂਗਰਸ ਨੂੰ 10 ਸਾਲ ਬਾਅਦ ਸੱਤਾ ‘ਚ ਲਿਆਉਣ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। 2002 ਤੋਂ 2007 ਤੱਕ ਆਪਣੇ ਕਾਰਜਕਾਲ ‘ਚ ਕੈਪਟਨ ਨੇ ਸੂਬੇ ‘ਚ ਵਿੱਤੀ ਤੇ ਖੇਤੀਬਾੜੀ ਹਾਲਾਤ ਨੂੰ ਸੁਧਾਰਨ ਲਈ ਖਾਸ ਉਪਰਾਲੇ ਕੀਤੇ ਸਨ। ਇਨ੍ਹਾਂ ਕੋਸ਼ਿਸ਼ਾਂ ‘ਚ ਕੈਪਟਨ ਨੂੰ ਕਾਮਯਾਬੀ ਵੀ ਮਿਲੀ ਸੀ ਪਰ ਆਪਣੇ ਕਾਰਜਕਾਲ ਦੇ ਅੰਤ ਤੱਕ ਆਉਂਦੇ-ਆਉਂਦੇ ਉਹ ਪਾਰਟੀ ਦੇ ਅੰਦਰੂਨੀ ਕਲੇਸ਼ ‘ਚ ਫਸ ਕੇ ਰਹਿ ਗਏ। ਅੰਦਰੂਨੀ ਲੜਾਈ ਦਾ ਲਾਹਾ ਅਕਾਲੀ ਦਲ ਨੇ ਚੁੱਕਿਆ ਹੈ। ਇਸਦਾ ਸਿੱਧਾ ਲਾਭ 2007 ਦੀਆਂ ਚੋਣਾਂ ‘ਚ ਅਕਾਲੀਆਂ ਨੂੰ ਮਿਲਿਆ। ਸੱਤਾ ‘ਚ ਆਉਣ ਤੋਂ ਬਾਅਦ ਅਕਾਲੀਆਂ ਤੋਂ ਲੋਕਾਂ ਨੂੰ ਕਾਫੀ ਆਸਾਂ ਸਨ ਪਰ ਜਦੋਂ ਉਨ੍ਹਾਂ ਆਪਣੇ ਕਾਰਜਕਾਲ ‘ਚ ਕੰਮ ਕਰਨਾ ਆਰੰਭ ਕੀਤਾ ਤਾਂ ਉਹ ਲੋਕ ਵਿਰੋਧੀ ਨੀਤੀਆਂ ‘ਤੇ ਉਤਰ ਆਏ। ਉਨ੍ਹਾਂ ਕੈਪਟਨ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸਾਰੇ ਪ੍ਰਾਜੈਕਟਾਂ ਨੂੰ ਰੋਕ ਦਿੱਤਾ। ਅਕਾਲੀ ਹਾਈਕਮਾਨ ਨੇ ਸਿਰਫ ਆਪਣਾ ਢਿੱਡ ਭਰਨ ਵੱਲ ਧਿਆਨ ਦਿੱਤਾ ਤੇ ਲੋਕਾਂ ਦੇ ਹਿੱਤ ਦਾਅ ‘ਤੇ ਲਾ ਦਿੱਤੇ ਜਿਸ ‘ਚ ਸੂਬੇ ਦੀ ਟਰਾਂਸਪੋਰਟ ਸਹੂਲਤ, ਕਿਸਾਨਾਂ ਦੀ ਅਣਦੇਖੀ ਆਦਿ ਸ਼ਾਮਲ ਹਨ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *