Breaking News
Home / Breaking News / ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਮੌਤਾਂ: ਸਿਹਤ ਮੰਤਰੀ, ਬੀ.ਆਰ.ਡੀ. ਕਾਲਜ ਦਾ ਪ੍ਰਿੰਸੀਪਲ ਮੁਅੱਤਲ

ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਮੌਤਾਂ: ਸਿਹਤ ਮੰਤਰੀ, ਬੀ.ਆਰ.ਡੀ. ਕਾਲਜ ਦਾ ਪ੍ਰਿੰਸੀਪਲ ਮੁਅੱਤਲ

ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਮੌਤਾਂ: ਸਿਹਤ ਮੰਤਰੀ, ਬੀ.ਆਰ.ਡੀ. ਕਾਲਜ ਦਾ ਪ੍ਰਿੰਸੀਪਲ ਮੁਅੱਤਲ

ਉੱਤਰ ਪ੍ਰਦੇਸ਼ -13-08-17 ਦੇ ਗੋਰਖਪੁਰ ਕਾਂਡ ਤੋਂ ਬਾਅਦ ਹੁਣ ਜਾਗੀ ਹੈ ਯੋਗੀ ਸਰਕਾਰ। ਬੀ.ਆਰ.ਡੀ. ਕਾਲਜ ਦੇ ਪ੍ਰਿੰਸੀਪਲ ਨੂੰ ਲਾਪਰਵਾਹੀ ਵਰਤਣ ਦੇ ਇਲਜ਼ਾਮ ਵਿੱਚ ਮੁਅੱਤਲ ਕਰ ਦਿੱਤਾ ਹੈ। ਇਸ ਹਸਪਤਾਲ ਵਿੱਚ ਪਿਛਲੇ 5 ਦਿਨਾਂ ਦੌਰਾਨ 63 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚੋਂ 36 ਬੱਚੇ ਹਨ।ਇਸ ਦਰਦਨਾਕ ਘਟਨਾ ਬਾਰੇ ਸੂਬੇ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਿਰਫ ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀਆਂ ਮੌਤਾਂ ਨਹੀਂ ਹੋਈਆਂ ਹਨ। ਹਰ ਸਾਲ ਅਗਸਤ ਵਿੱਚ ਮੌਤਾਂ ਹੁੰਦੀਆਂ ਹਨ। ਉਸ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਸਿਰਫ 2 ਘੰਟਿਆਂ ਲਈ ਘੱਟ ਹੋ ਗਈ ਸੀ, ਇਸ ਦੀ ਜਾਂਚ ਹੋਵੇਗੀ।

ਸਰਕਾਰ ਨੇ ਦਾਅਵਾ ਕੀਤਾ ਹੈ ਕਿ 63 ਮੌਤਾਂ ਦਾ ਕਾਰਨ ਆਕਸੀਜਨ ਦੀ ਸਪਲਾਈ ਬੰਦ ਹੋਣਾ ਨਹੀਂ ਹੈ। 7 ਅਗਸਤ 2017 ਨੂੰ 9 ਮਰੀਜ਼ਾਂ ਦੀ ਮੌਤ ਹੋਈ ਸੀ, 8 ਤਰੀਕ ਨੂੰ 12 ਬੱਚਿਆਂ ਦੀ ਜਾਨ ਗਈ ਸੀ, ਅਗਲੇ ਦਿਨ 9 ਬੱਚਿਆਂ ਨੇ ਦਮ ਤੋੜ ਦਿੱਤਾ ਅਤੇ 10 ਅਗਸਤ ਨੂੰ ਜਿਸ ਦਿਨ ਆਕਸੀਜਨ ਦੀ ਸਪਲਾਈ ਰੁਕਦੀ ਹੈ, ਉਸ ਦਿਨ 23 ਬੱਚਿਆਂ ਦੀ ਮੌਤ ਹੋਈ ਦੱਸੀ ਜਾਂਦੀ ਹੈ, ਪਰ ਬਾਅਦ ਵਿੱਚ 13 ਬੱਚਿਆਂ ਦੀ ਮੌਤ ਹੋ ਜਾਣ ਬਾਰੇ ਸੂਚਿਤ ਕੀਤਾ ਗਿਆ ਸੀ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *