Home / Breaking News / ਸੋਨੇ ‘ਤੇ ਵਧ ਸਕਦੈ ਟੈਕਸ, ਹੋਵੇਗਾ ਮਹਿੰਗਾ!

ਸੋਨੇ ‘ਤੇ ਵਧ ਸਕਦੈ ਟੈਕਸ, ਹੋਵੇਗਾ ਮਹਿੰਗਾ!

  • ਸੋਨੇ ‘ਤੇ ਵਧ ਸਕਦੈ ਟੈਕਸ, ਹੋਵੇਗਾ ਮਹਿੰਗਾ!

ਸੋਨੇ-13-08-17  ‘ਤੇ ਤਿੰਨ ਫੀਸਦੀ ਜੀ. ਐੱਸ. ਟੀ. ਦਰ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਇਸ ਦੀ ਜ਼ਿਆਦਾਤਰ ਵਰਤੋਂ ਅਮੀਰ ਲੋਕ ਕਰਦੇ ਹਨ। ਆਰਥਿਕ ਸਰਵੇਖਣ ਦੇ ਲੇਖਕ ਅਤੇ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਦਾ ਕੁਝ ਅਜਿਹਾ ਹੀ ਮੰਨਣਾ ਹੈ। ਆਰਥਿਕ ਸਰਵੇਖਣ (ਭਾਗ-2) 2016-17 ‘ਚ ਕਿਹਾ ਗਿਆ ਹੈ ਕਿ ਸੋਨੇ ਦੇ ਗਹਿਣੇ ਜੋ ਕਿ ਬਹੁਤ ਅਮੀਰ ਲੋਕਾਂ ਵੱਲੋਂ ਵਰਤੇ ਜਾਂਦੇ ਹਨ, ਉਨ੍ਹਾਂ ‘ਤੇ 3 ਫੀਸਦੀ ਜੀ. ਐੱਸ. ਟੀ. ਦਰ ਬਹੁਤ ਘੱਟ ਹੈ। ਦਸਤਾਵੇਜ਼ ‘ਚ ਇਹ ਵੀ ਕਿਹਾ ਗਿਆ ਹੈ ਕਿ ਸਿੱਖਿਆ ਅਤੇ ਸਿਹਤ ਖੇਤਰ ‘ਤੇ ਵੀ ਟੈਕਸ ਦੀ ਜ਼ਰੂਰਤ ਸੀ |

ਜੀ. ਐੱਸ. ਟੀ. ਪ੍ਰੀਸ਼ਦ ਨੂੰ ਆਉਣ ਵਾਲੇ ਮਹੀਨਿਆਂ ‘ਚ ਇਨ੍ਹਾਂ ਮੁੱਦਿਆ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇਕਰ ਇਨ੍ਹਾਂ ‘ਤੇ ਜੀ. ਐੱਸ. ਟੀ. ਪ੍ਰੀਸ਼ਦ ਨੂੰ ਲੱਗਦਾ ਹੈ ਕਿ ਟੈਕਸ ਵਧਾਏ ਜਾਣ ਦੀ ਜ਼ਰੂਰਤ ਹੈ ਤਾਂ ਹੋ ਸਕਦਾ ਹੈ ਕਿ ਕੁਝ ਮਹੀਨਿਆਂ ਬਾਅਦ ਸੋਨਾ ਹੋਰ ਮਹਿੰਗਾ ਹੋ ਜਾਵੇ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...