Home / Breaking News / ਕੈਪਟਨ ਪੁੱਜੇ ਸਾਬਕਾ ਬੀਜੇਪੀ ਮੰਤਰੀ ਦੇ ਸੱਦੇ ‘ਤੇ ਸਮਾਗਮ ‘ਚ

ਕੈਪਟਨ ਪੁੱਜੇ ਸਾਬਕਾ ਬੀਜੇਪੀ ਮੰਤਰੀ ਦੇ ਸੱਦੇ ‘ਤੇ ਸਮਾਗਮ ‘ਚ

  • ਕੈਪਟਨ ਪੁੱਜੇ ਸਾਬਕਾ ਬੀਜੇਪੀ ਮੰਤਰੀ ਦੇ ਸੱਦੇ ‘ਤੇ ਸਮਾਗਮ ‘ਚ

ਭਾਜਪਾ-17-08-17  ਦੀ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁੱਜੇ। ਕੈਪਟਨ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕੁਝ ਸਮਾਂ ਉੱਥੇ ਰੁਕਣ ਮਗਰੋਂ ਪਾਰਟੀਸ਼ਨ ਮਿਉਜ਼ੀਅਮ ਦੇ ਉਦਘਟਾਨ ਲਈ ਰੱਖੇ ਸਮਾਗਮ ਲਈ ਰਵਾਨਾ ਹੋ ਗਏ।

ਲਕਸ਼ਮੀ ਕਾਂਤਾ ਚਾਵਲਾ ਵੱਲੋਂ ਬੀਤੇ ਦਿਨੀਂ ਕੈਪਟਨ ਅਮਰਿੰਦਰ ਵੱਲੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਜਾ ਕੇ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਸੀ। ਕੈਪਟਨ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਸਮਾਗਮ ਵਿੱਚ ਜ਼ਰੂਰ ਸ਼ਿਰਕਤ ਕਰਨਗੇ। ਚਾਵਲਾ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਸ਼ਾਇਦ ਮਦਦ ਲਾਲ ਢੀਂਗਰਾ ਦੀ ਯਾਦ ਵਿੱਚ ਯਾਦਗਾਰ ਸਥਾਪਤ ਕਰਨ ਦਾ ਵੀ ਐਲਾਨ ਕਰਨ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *