Home / Breaking News / ਕਿੰਨਾ ਖ਼ਤਰਨਾਕ ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ?

ਕਿੰਨਾ ਖ਼ਤਰਨਾਕ ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ?

  • ਕਿੰਨਾ ਖ਼ਤਰਨਾਕ ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ?

ਸਰਕਾਰ -22-08-17 ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ ‘ਤੇ ਆਧਾਰ ਨੰਬਰ ਨਾਲ ਜੁੜਿਆ ਜਾਵੇ। ਜੇਕਰ ਅਜਿਹਾ ਨਹੀਂ ਕਰੋਗੇ ਤਾਂ ਪੈਨ ਕਾਰਡ ਰੱਦ ਕਰ ਦਿੱਤਾ ਜਾਵੇਗਾ। ਜੇਕਰ ਪੈਨ ਕਾਰਡ ਵੀ ਬਣਾਉਣ ਹੈ ਤਾਂ ਵੀ ਸਰਕਾਰ ਨੇ ਆਧਾਰ ਨੰਬਰ ਜ਼ਰੂਰੀ ਕੀਤਾ ਹੈ।ਸਭ ਤੋਂ ਵੱਡੀ ਗੱਲ ਸੀ ਕਿ ਆਧਾਰ ਨਹੀਂ ਹੋਣ ਦੀ ਵਜ੍ਹਾ ਨਾਲ ਕੋਈ ਵੀ ਆਪਣੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ। ਫਿਰ ਇਹ ਤਰਕ ਦਿੱਤਾ ਗਿਆ ਕਿ ਵੱਡੀ ਗਿਣਤੀ ਵਿੱਚ ਨਕਲੀ ਪੈਨ ਕਾਰਡ ਹਨ ਜਿਹੜੇ ਆਧਾਰ ਦੀ ਵਜ੍ਹਾ ਨਾਲ ਫੜੇ ਜਾਣਗੇ ਪਰ ਮਾਰਚ 2016 ਵਿੱਚ ਲੋਕ ਸਭਾ ਵਿੱਚ ਪੇਸ਼ ਅੰਕੜੇ ਮੁਤਾਬਕ ਨਕਲੀ ਹੋਣ ਦੀ ਵਜ੍ਹਾ ਕਾਰਨ ਸਿਰਫ਼ 0.4 ਫ਼ੀਸਦੀ ਪੈਨ ਕਾਰਡ ਕੱਟੇ ਗਏ ਸਨ।

ਜੇਕਰ ਸਿਰਫ਼ 0.4 ਫ਼ੀਸਦੀ ਨਕਲੀ ਜਾਂ ਗ਼ਲਤ ਪੈਨ ਕਾਰਡ ਪਾਏ ਜਾਂਦੇ ਹਨ ਤਾਂ ਸਰਕਾਰ ਦਾ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦਾ ਫ਼ਰਮਾਨ ਘਰ ਤੋਂ ਚੂਹੇ ਭਜਾਉਣ ਲਈ ਘਰ ਨੂੰ ਅੱਗ ਲਾਉਣ ਦੇ ਬਰਾਬਰ ਹੈ। ਦੂਸਰੀ ਗੱਲ ਘੱਟ ਸੰਖਿਆ ਵਿੱਚ ਹੀ ਸਹੀਂ ਪਰ ਨਕਲੀ ਪੈਨ ਕਾਰਡ ਪਾਏ ਗਏ। ਤੀਸਰੀ ਗੱਲ ਸਰਕਾਰ ਨੇ ਲੋਕ ਸਭਾ ਵਿੱਚ ਕਿਹਾ ਕਿ ਪੈਨ ਡੇਟਾਬੇਸ ਵਿੱਚ ਮਾਂ ਦਾ ਨਾਮ ਜੁੜਣ ਨਾਲ ਵੀ ਡੁਪਲੀਕੇਸੀ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਨਕਲੀ ਜਾਂ ਫ਼ਰਜ਼ੀ ਪੈਨ ਕਾਰਡ ਫੜਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *