Home / Breaking News / ਡੇਰਾ ਮੁਖੀ ਖਿਲਾਫ ਕੇਸ ਦੇ ਫੈਸਲੇ ਦਾ ਮਾਮਲਾ

ਡੇਰਾ ਮੁਖੀ ਖਿਲਾਫ ਕੇਸ ਦੇ ਫੈਸਲੇ ਦਾ ਮਾਮਲਾ

  • ਡੇਰਾ ਮੁਖੀ ਖਿਲਾਫ ਕੇਸ ਦੇ ਫੈਸਲੇ ਦਾ ਮਾਮਲਾ

ਡੇਰਾ ਮੁਖੀ-22-08-17  ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ ਮਾਹੌਲ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨੀਮ ਫੌਜੀ ਬਲਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਨੀਮ ਫੌਜੀ ਬਲਾਂ ਦੀਆਂ 75 ਕੰਪਨੀਆਂ ਤੇ 11,000 ਪੰਜਾਬ ਪੁਲਿਸ ਦੇ ਜਵਾਨ ਆਉਂਦੇ ਦਿਨਾਂ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਗੇ। ਡੀ.ਜੀ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ ਤੇ ਸ਼ਾਂਤੀ ਬਣਾਏ ਰੱਖਣ।

ਬਠਿੰਡਾ ਤੋਂ ਇਲਾਵਾ ਫ਼ਾਜ਼ਿਲਕਾ ਵਿੱਚ ਵੀ ਅੱਜ ਪੁਲਿਸ ਕਪਤਾਨ ਫ਼ਾਜ਼ਿਲਕਾ, ਉਪ-ਕਪਤਾਨ ਜਲਾਲਬਾਦ ਤੇ ITBP ਦੇ ਕਮਾਂਡਰ ਵਿਚਕਾਰ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਨਾ ਆਉਣ ਸਬੰਧੀ ਮੀਟਿੰਗ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਵੱਲੋਂ ਭੰਨ-ਤੋੜ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *