Breaking News
Home / Featured / ਦੀਪਕ ਮਿਸ਼ਰਾ ਦੇਸ਼ ਦੇ 45ਵੇਂ ਚੀਫ਼ ਜਸਟੀਸ ਬਣੇ

ਦੀਪਕ ਮਿਸ਼ਰਾ ਦੇਸ਼ ਦੇ 45ਵੇਂ ਚੀਫ਼ ਜਸਟੀਸ ਬਣੇ

ਦੀਪਕ ਮਿਸ਼ਰਾ ਦੇਸ਼ ਦੇ 45ਵੇਂ ਚੀਫ਼ ਜਸਟੀਸ ਬਣੇ

ਜਸਟੀਸ ਦੀਪਕ-28-08-17  ਮਿਸ਼ਰਾ ਨੇ ਅੱਜ ਦੇਸ਼ ਦੇ 45ਵੇਂ ਚੀਫ਼ ਜਸਟਿਸ ਦੇ ਤੌਰ ‘ਤੇ ਸਹੁੰ ਚੁੱਕ ਲਈ ਹੈ। ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ ਹੈ।ਇਸ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਪ-ਰਾਸ਼ਟਰਪਤੀ ਵੇਂਕਈਆ ਨਾਇਡੂ ਸਮੇਤ ਕਈ ਹੋਰ ਵੱਡੇ ਨੇਤਾ ਮੌਜੂਦ ਸਨ।ਦੱਸਣਾ ਬਣਦਾ ਹੈ ਕਿ ਇਨ੍ਹਾਂ ਤੋਂ ਪਹਿਲਾਂ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਐਤਵਾਰ ਨੂੰ ਰਿਟਾਇਰ ਹੋ ਗਏ ਸਨ। ਹਾਲਾਂਕਿ, ਸ਼ਨੀਵਾਰ ਅਤੇ ਐਤਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਛੁੱਟੀ ਰਹਿਣ ਦੇ ਕਾਰਨ ਕੋਰਟ ਰੂਮ ਵਿੱਚ ਉਨ੍ਹਾਂ ਦਾ ਸ਼ੁੱਕਰਵਾਰ ਨੂੰ ਹੀ ਆਖ਼ਰੀ ਦਿਨ ਰਿਹਾ। ਅੱਠ ਅਗਸਤ ਨੂੰ ਕਾਨੂੰਨ ਮੰਤਰਾਲਾ ਵੱਲੋਂ ਦੀਪਕ ਮਿਸ਼ਰਾ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ।ਜਸਟਿਸ ਮਿਸ਼ਰਾ ਭਾਰਤ ਦੇ ਚੀਫ਼ ਜਸਟਿਸ ਬਣਨ ਵਾਲੇ ਓੜੀਸ਼ਾ ਦੇ ਤੀਜੇ ਜੱਜ ਹਨ। ਉਨ੍ਹਾਂ ਤੋਂ ਪਹਿਲਾਂ ਓੜੀਸ਼ਾ ਦੇ ਹੀ ਜਸਟਿਸ ਰੰਗਨਾਥ ਮਿਸ਼ਰਾ ਅਤੇ ਜਸਟੀਸ ਜੀ.ਬੀ. ਪਟਨਾਇਕ ਵੀ ਇਸ ਅਹੁਦੇ ‘ਤੇ ਕੰਮ ਕਰ ਚੁੱਕੇ ਹਨ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me