Breaking News
Home / Featured / ਪੰਜਾਬ ਤੇ ਹਰਿਆਣਾ ‘ਚ ਵੱਡਾ ਨੁਕਸਾਨ ਹੋਣੋਂ ਬਚਿਆ : ਪ੍ਰੋ. ਬਡੂੰਗਰ

ਪੰਜਾਬ ਤੇ ਹਰਿਆਣਾ ‘ਚ ਵੱਡਾ ਨੁਕਸਾਨ ਹੋਣੋਂ ਬਚਿਆ : ਪ੍ਰੋ. ਬਡੂੰਗਰ

  • ਪੰਜਾਬ ਤੇ ਹਰਿਆਣਾ ‘ਚ ਵੱਡਾ ਨੁਕਸਾਨ ਹੋਣੋਂ ਬਚਿਆ : ਪ੍ਰੋ. ਬਡੂੰਗਰ

ਸ਼੍ਰੋਮਣੀ -28-08-17 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਭਾਈ ਸਰਗਰਮ ਭੂਮਿਕਾ ਦੀ ਸ਼ਲਾਘਾ ਕਰਦਿਆ ਹੈ ਕਿ ਇਸ ਨਾਲ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

ਪ੍ਰੋ. ਬਡੂੰਗਰ ਨੇ ਦੋਹਾਂ ਸੂਬਿਆਂ ਦੇ ਲੋਕ ਖਾਸ ਤੌਰ ‘ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਦੋਹਾਂ ਰਾਜਾਂ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਇਹਨਾਂ ਦੀ ਆਪਸੀ ਸਾਂਝ ਦੀ ਬਦੌਲਤ ਇਥੇ ਕਦੇ ਵੀ ਫਿਰਕੂ ਟਕਰਾਅ ਨਹੀਂ ਹੋਏ ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੁਣ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਹਾਂ ਰਾਜਾਂ ਵਿਚ ਅਮਨ ਤੇ ਸ਼ਾਂਤੀ ਕਾਇਮ ਰਹੇ ਤੇ ਫਿਰਕੂ ਸਦਭਾਵਨਾ ਬਣੀ ਰਹੇ ਜੋ ਦੋਹਾਂ ਰਾਜਾਂ ਦੀ ਖੁਸ਼ਹਾਲੀ ਅਤੇ ਤਰੱਕੀ ਦਾ ਮੁਢਲਾ ਆਧਾਰ ਹੈ।

About admin

Check Also

ਜਦੋ ਆਪਣੇ ਅੰਦਾਜ਼ 'ਚ ਬੋਲੇ ਭਗੰਵਤ ਮਾਨ ਤਾਂ ਨਹੀ ਰੋਕ ਪਾਏ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ

ਜਦੋ ਆਪਣੇ ਅੰਦਾਜ਼ ‘ਚ ਬੋਲੇ ਭਗੰਵਤ ਮਾਨ ਤਾਂ ਨਹੀ ਰੋਕ ਪਾਏ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ

ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਵਿਸਾਹੀ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ...

My Chatbot
Powered by Replace Me