Breaking News
Home / Featured / ਬੀਜੇਪੀ ਸਰਕਾਰਾਂ ਦੀ ਬਲਾਤਕਾਰੀ ਬਾਬਿਆਂ ਨੇ ਬੱਸ ਕਰਵਾਈ

ਬੀਜੇਪੀ ਸਰਕਾਰਾਂ ਦੀ ਬਲਾਤਕਾਰੀ ਬਾਬਿਆਂ ਨੇ ਬੱਸ ਕਰਵਾਈ

  • ਬੀਜੇਪੀ ਸਰਕਾਰਾਂ ਦੀ ਬਲਾਤਕਾਰੀ ਬਾਬਿਆਂ ਨੇ ਬੱਸ ਕਰਵਾਈ

ਸੁਪਰੀਮ ਕੋਰਟ-28-08-16  ਨੇ ਆਸਾਰਾਮ ਬਲਾਤਕਾਰ ਕੇਸ ਵਿੱਚ ਢਿੱਲੀ ਕਾਰਵਾਈ ਲਈ ਗੁਜਰਾਤ ਸਰਕਾਰ ਦੀ ਫਟਕਾਰ ਲਾਈ ਹੈ। ਸੁਪਰੀਮ ਕੋਰਟ ਨੇ ਪੁੱਛਿਆ ਹੈ ਕਿ ਆਖ਼ਰ ਇਸ ਮਾਮਲੇ ਵਿੱਚ ਹੁਣ ਤੱਕ ਪੀੜਤ ਦਾ ਬਿਆਨ ਕਿਉਂ ਨਹੀਂ ਦਰਜ ਕੀਤਾ ਗਿਆ।ਜਸਟਿਸ ਐਨ.ਵੀ. ਰਾਮੰਨਾ ਤੇ ਜਸਟਿਸ ਅਮਿਤਾਭ ਰਾਏ ਦੇ ਬੈਂਚ ਨੇ ਰਾਜ ਸਰਕਾਰ ਤੋਂ ਸੁਆਲ ਪੁੱਛਿਆ ਹੈ ਕਿ ਪੀੜਤ ਤੋਂ ਹਾਲੇ ਤੱਕ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਬੈਂਚ ਨੇ ਰਾਜ ਸਰਕਾਰ ਨੂੰ ਇਸ ਸਬੰਧੀ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਤੇ ਮਾਮਲੇ ਦੀ ਅੱਗੇ ਦੀ ਸੁਣਵਾਈ ਦੀਵਾਲ਼ੀ ਤੱਕ ਮੁਲਤਵੀ ਕਰ ਦਿੱਤੀ।

ਅਦਾਲਤ ਨੇ 12 ਅਪ੍ਰੈਲ ਨੂੰ ਗੁਜਰਾਤ ਵਿੱਚ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤਾ ਸੀ ਕਿ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸੂਰਤ ਦੀਆਂ ਦੋ ਭੈਣਾਂ ਵੱਲੋਂ ਆਸਾਰਾਮ ਖ਼ਿਲਾਫ਼ ਦਰਜ ਕਰਾਏ ਗਏ ਮਾਮਲੇ ਵਿੱਚ ਪ੍ਰੌਕਸੀਸ਼ਨ ਦੇ ਗਵਾਹਾਂ ਦੇ ਸਬੂਤ ਦਰਜ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਜਸਟਿਸ ਨੇ ਸੂਰਤ ਦੀ ਅਦਾਲਤ ਨੂੰ ਨਿਰਦੇਸ਼ ਦਿੱਤਾ ਸੀ ਕਿ ਕਥਿਤ ਬਲਾਤਕਾਰ ਦੀ ਪੀੜਤਾਂ ਸਮੇਤ ਪ੍ਰੌਕਸੀਸ਼ਨ ਦੇ ਬਾਕੀ 46 ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣ।

ਇਸ ਤੋਂ ਪਹਿਲਾਂ ਉਪਰੋਕਤ ਅਦਾਲਤ ਨੇ ਰਾਜਸਥਾਨ ਤੇ ਗੁਜਰਾਤ ਵਿੱਚ ਦਰਜ ਜਿਨਸੀ ਹਿੰਸਾ ਦੇ ਦੋ ਅਲੱਗ-ਅਲੱਗ ਮਾਮਲਿਆਂ ਵਿੱਚ ਆਸਾਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਪਰੋਕਤ ਅਦਾਲਤ ਨੇ 30 ਜਨਵਰੀ ਨੂੰ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰਦੇ ਹੋਏ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਨੇ ਜ਼ਮਾਨਤ ਲਈ ਅਦਾਲਤ ਦੇ ਸਾਹਮਣੇ ਫ਼ਰਜ਼ੀ ਦਸਤਾਵੇਜ਼ ਪੇਸ਼ ਕੀਤੇ। ਅਦਾਲਤ ਨੇ ਇਸ ਮਾਮਲੇ ਵਿੱਚ ਇੰਨਾ ਦਸਤਾਵੇਜ਼ ਨੂੰ ਤਿਆਰ ਰਨ ਤੇ ਕਥਿਤ ਫ਼ਰਜ਼ੀ ਦਸਤਾਵੇਜ਼ ਦਾਖਲ ਕਰਨ ਵਾਲਿਆਂ ਦੇ ਖ਼ਿਲਾਫ਼ ਐਫਆਈਆਰ ਦਰਦ ਕਰਨ ਦੇ ਹੁਕਮ ਦਿੱਤੇ ਸਨ।

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me