Breaking News
Home / Featured / ਸ਼ਰਮਨਾਕ ਖੁਲਾਸਾ: ਰਾਮ ਰਹੀਮ ਨੇ ਆਪਣੀ ਧੀ ਨੂੰ ਵੀ ਨਹੀਂ ਬਖ਼ਸ਼ਿਆ

ਸ਼ਰਮਨਾਕ ਖੁਲਾਸਾ: ਰਾਮ ਰਹੀਮ ਨੇ ਆਪਣੀ ਧੀ ਨੂੰ ਵੀ ਨਹੀਂ ਬਖ਼ਸ਼ਿਆ

  • ਸ਼ਰਮਨਾਕ ਖੁਲਾਸਾ: ਰਾਮ ਰਹੀਮ ਨੇ ਆਪਣੀ ਧੀ ਨੂੰ ਵੀ ਨਹੀਂ ਬਖ਼ਸ਼ਿਆ

ਸਾਧਵੀਆਂ-28-08-17 ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਗੁਰਮੀਤ ਰਾਮ ਰਹੀਮ ਅਜਿਹਾ ਸ਼ਖਸ ਸੀ ਜਿਸ ਨੇ ਨਾ ਸਿਰਫ ਗੁਰੂ ਚੇਲਾ ਪਰੰਪਰਾ ਨੂੰ ਦਾਗ਼ ਲਾਇਆ, ਸਗੋਂ ਉਸ ਨੇ ਪਿਓ-ਧੀ ਦੇ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ। ਆਪਣੀ ਮੂੰਹ ਬੋਲੀ ਧੀ ਨਾਲ ਵੀ ਰਾਮ ਰਹੀਮ ਨਾਜਾਇਜ਼ ਸਬੰਧ ਬਣਾਉਂਦਾ ਰਿਹਾ ਸੀ।

ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨਾਲ ਡੇਰਾ ਛੱਡ ਦਿੱਤਾ ਤੇ ਪੰਚਕੂਲਾ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ ਪਰ ਪੋਲ ਖੁੱਲ੍ਹਣ ਦੇ ਡਰੋਂ ਬਾਬਾ ਆਪਣੇ ਗੁੰਡਿਆਂ ਨੂੰ ਧਮਕੀ ਦੇਣ ਲਈ ਭੇਜਦਾ ਰਹਿੰਦਾ ਸੀ। ਵਿਸ਼ਵਾਸ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਵਿੱਚ ਕੀਤਾ ਸੀ। ਵਿਸ਼ਵਾਸ ਨੇ ਪਟੀਸ਼ਨ ਵਿੱਚ ਰਾਮ ਰਹੀਮ ‘ਤੇ ਆਪਣੀ ਪਤਨੀ ਉੱਤੇ ਕਬਜ਼ਾ ਕਰਨ ਦਾ ਇਲਜ਼ਾਮ ਲਾਇਆ ਸੀ ਤੇ ਅਦਾਲਤ ਤੋਂ ਆਪਣੀ ਪਤਨੀ ਦੀ ਰਿਹਾਈ ਕਰਵਾਉਣ ਦੀ ਮੰਗ ਕੀਤੀ ਸੀ।

ਬਾਬਾ ਦੇ ਆਪਣੀ ਧੀ ਨਾਲ ਨਾਜਾਇਜ਼ ਸਬੰਧਾਂ ਦੀ ਖ਼ਬਰ  5 ਅਕਤੂਬਰ 2011 ਨੂੰ ਚਲਾਈ ਸੀ, ਜਿਸ ਵਿੱਚ ਵਿਸ਼ਵਾਸ ਗੁਪਤਾ ਨੇ ਦੱਸਿਆ ਸੀ ਕਿ 14 ਫਰਵਰੀ 1999 ਨੂੰ ਆਪਣੇ ਆਪ ਗੁਰਮੀਤ ਰਾਮ ਰਹੀਮ ਨੇ ਆਪਣੀ ਮੂੰਹ ਬੋਲੀ ਧੀ ਨਾਲ ਉਸ ਦਾ ਵਿਆਹ ਕਰਵਾਇਆ ਸੀ। ਉਸ ਵੇਲੇ ਟੀਵੀ ‘ਤੇ ਗੱਲ ਵਿਸ਼ਵਾਸ ਨੇ ਦੱਸਿਆ ਕਿ ਜੇਕਰ ਗੁਰਮੀਤ ਰਾਮ ਰਹੀਮ ਉਸ ਦੀ ਪਤਨੀ ਨੂੰ ਧਰਮ ਬੇਟੀ ਮੰਨਦਾ ਹੈ ਤਾਂ ਫਿਰ ਉਸ ਨੂੰ ਦੂਰ ਕਿਉਂ ਰੱਖਦੇ ਹਨ। ਜਦੋਂ ਹੋਟਲਾਂ ਵਿੱਚ ਬਾਬਾ ਜਾਂਦਾ ਸੀ ਤਾਂ ਉਸ ਨੂੰ ਹੋਰ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਸੀ, ਜਦਕਿ ਉਸ ਦੀ ਪਤਨੀ ਰਾਤ ਸਮੇਂ ਬਾਬੇ ਨਾਲ ਰਹਿੰਦੀ ਸੀ। ਬਾਬਾ ਆਪਣੀ ਮੂੰਹਬੋਲੀ ਧੀ ਨੂੰ ਉਸ ਦੇ ਪਤੀ ਨਾਲ ਰਹਿਣ ਤੋਂ ਕਿਉਂ ਰੋਕਦਾ ਸੀ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me