Breaking News
Home / Breaking News / ਮੁੰਬਈ ਘੁੰਮਣ ਆਇਆ ਸੀ ਵਿਦੇਸ਼ੀ ਪਰਿਵਾਰ, ਹੜ੍ ‘ਚ ਫਸਣ ਕਾਰਨ ਗੁਰਦੁਆਰੇ ਨੇ ਦਿੱਤੀ ਸ਼ਰਨ ਤਾਂ ਕਿਹਾ-‘ਥੈਂਕਿਊ ਇੰਡੀਆ’

ਮੁੰਬਈ ਘੁੰਮਣ ਆਇਆ ਸੀ ਵਿਦੇਸ਼ੀ ਪਰਿਵਾਰ, ਹੜ੍ ‘ਚ ਫਸਣ ਕਾਰਨ ਗੁਰਦੁਆਰੇ ਨੇ ਦਿੱਤੀ ਸ਼ਰਨ ਤਾਂ ਕਿਹਾ-‘ਥੈਂਕਿਊ ਇੰਡੀਆ’

ਫਰਾਂਸ/ਮੁੰਬਈ—  ਮੁੰਬਈ ਵਿਚ ਮੰਗਲਵਾਰ ਨੂੰ ਹੋਏ ਤੇਜ਼ ਮੀਂਹ ਵਿਚ ਇਕ ਫਰੈਂਚ ਪਰਿਵਾਰ ਫਸ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਲਈ ਇਕ ਗੁਰਦੁਆਰਾ ਅੱਗੇ ਆਇਆ । ਪਰਿਵਾਰ ਦੇ ਪੰਜੋਂ ਮੈਬਰਾਂ ਨੇ ਗੁਰਦੁਆਰੇ ਵਿਚ ਰਾਤ ਕੱਟਣ ਤੋਂ ਬਾਅਦ ਭਾਰਤ ਨੂੰ ਧੰਨਵਾਦ ਕਿਹਾ ਹੈ ।
ਫ਼ਰਾਂਸ ਦੇ ਰਹਿਣ ਵਾਲੇ ਐਰੀ, ਸੋਫੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਮੁੰਬਈ ਘੁੰਮਣ ਆਏ ਸਨ । ਮੀਂਹ ਦੌਰਾਨ ਉਨ੍ਹਾਂ ਨੇ ਸੁਰੱਖਿਅਤ ਜਗ੍ਹਾ ਲੱਭਣ ਲਈ 3 ਹੋਟਲਾਂ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਦਰ ਵਿਚ ਸਥਿਤ ਇਕ ਗੁਰਦੁਆਰੇ ਵਿਚ ਸ਼ਰਨ ਲੈਣ ਲਈ ਕਿਹਾ ਗਿਆ । ਫਰੈਂਚ ਪਰਿਵਾਰ ਨੂੰ ਗੁਰਦੁਆਰੇ ਵਿਚ ਡਿਨਰ ਲਈ ਖਿਚੜੀ ਦਿੱਤੀ ਗਈ । ਇਸ ਤੋਂ ਬਾਅਦ ਫਰੈਂਚ ਪਰਿਵਾਰ ਨੇ ਇਕ ਪੋਸਟਕਾਰਡ ਜ਼ਰੀਏ ਆਪਣੀਆਂ ਗੱਲਾਂ ਲਿਖੀਆਂ। ਉਨ੍ਹਾਂ ਲਿਖਿਆ ਕਿ ਅਸੀਂ ਮੀਂਹ ਵਿਚ ਗੁਆਚ ਗਏ ਸੀ । ਹਨੇਰੇ ਵਿਚ ਇਹ ਗੁਰਦੁਆਰਾ ਕਿਸੇ ਲਾਈਟਹਾਊਸ ਦੀ ਤਰ੍ਹਾਂ ਆਇਆ ਹੈ। ਪਰਿਵਾਰ ਨੇ ਇਹ ਵੀ ਲਿਖਿਆ ਕਿ ਨਾ ਸਿਰਫ ਗੁਰਦੁਆਰੇ ਨੇ ਰਹਿਣ ਲਈ ਜਗ੍ਹਾ ਦਿੱਤੀ, ਸਗੋਂ ਬਹੁਤ ਚੰਗੀ ਤਰ੍ਹਾਂ ਨਾਲ ਸਵਾਗਤ ਵੀ ਕੀਤਾ । ਪਰਿਵਾਰ ਨੂੰ ਦਾਲ-ਖਿਚੜੀ ਖਾਣ ਨੂੰ ਮਿਲੀ ।

PunjabKesari

ਦਾਦਰ ਸਿੰਘ ਸਭਾ ਦੇ ਵਾਇਸ ਪ੍ਰੈਜ਼ੀਡੈਂਟ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਤਕਰੀਬਨ 750 ਹੜ੍ਹ ਪੀੜਤ ਲੋਕ ਗੁਰਦੁਆਰੇ ਵਿਚ ਰਹਿਣ ਲਈ ਆਏ ਸਨ । ਅਸੀਂ ਉਨ੍ਹਾਂ ਨੂੰ ਖਾਣ ਅਤੇ ਰਹਿਣ ਲਈ ਜਗ੍ਹਾ ਦਿੱਤੀ । ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਆਉਣ ਦਿੱਤੀਆਂ । ਉਥੇ ਹੀ ਵਾਲੰਟੀਅਰ ਵਿਚੋਂ ਮਨਪ੍ਰੀਤ ਨੇ ਦੱਸਿਆ ਕਿ ਪਰਿਵਾਰ ਕਾਫ਼ੀ ਪ੍ਰੇਸ਼ਾਨ ਸੀ । ਸ਼ਹਿਰ ਦਾ ਟਰਾਂਸਪੋਰਟੇਸ਼ਨ ਸਿਸਟਮ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਚੁੱਕਿਆ ਸੀ । ਕਿਸੇ ਨੂੰ ਵੀ ਰਾਤ ਗੁਜਾਰਨ ਲਈ ਕੋਈ ਸੁਰੱਖਿਅਤ ਜਗ੍ਹਾ ਨਹੀਂ ਮਿਲੀ । ਉਹ ਇਕ ਤੋਂ ਦੂਜੇ ਹੋਟਲ ਦਾ ਦਰਵਾਜ਼ਾ ਖੜਕਾ ਰਹੇ ਸਨ, ਉਦੋਂ ਉਨ੍ਹਾਂ ਨੂੰ ਗੁਰਦੁਆਰੇ ਵੱਲ ਭੇਜਿਆ ਗਿਆ । ਗੁਰਦੁਆਰੇ ਵਿਚ ਆਸਰਾ ਲੈਣ ਤੋਂ ਬਾਅਦ ਪਰਿਵਾਰ ਨੇ ਸਵੇਰੇ ਇਸ ਨੂੰ ਆਪਣੀ ਜਿੰਦਗੀ ਦੀ ਸਭ ਤੋਂ ਚੰਗੀ ਰਾਤ ਦੱਸਿਆ । ਇਸ ਤੋਂ ਅਗਲੇ ਦਿਨ ਬੁੱਧਵਾਰ ਨੂੰ ਪਰਿਵਾਰ ਆਪਣੇ ਦੇਸ਼ ਵਾਪਸ ਚਲਾ ਗਿਆ ।

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *