Breaking News
Home / Breaking News / ‘ਹਾਰਵੇ’ ਤੂਫ਼ਾਨ ਕਾਰਨ ਟੈਕਸਾਸ ‘ਚ ਭਾਰੀ ਤਬਾਹੀ-30 ਮੌਤਾਂ

‘ਹਾਰਵੇ’ ਤੂਫ਼ਾਨ ਕਾਰਨ ਟੈਕਸਾਸ ‘ਚ ਭਾਰੀ ਤਬਾਹੀ-30 ਮੌਤਾਂ

ਹਿਊਸਟਨ – ਸੁਮੰਦਰੀ ਤੂਫ਼ਾਨ ‘ਹਾਰਵੇ’ ਭਾਰੀ ਬਾਰਿਸ਼ ਅਤੇ ਹੜ੍ਹਾਂ ਨਾਲ ਅਮਰੀਕਾ ਦੇ ਸੂਬੇ ਟੈਕਸਾਸ ‘ਚ ਭਾਰੀ ਤਬਾਹੀ ਮਚਾ ਰਿਹਾ ਹੈ | ਇਸ ਤੂਫਾਨ ਕਰਕੇ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ | ਇਥੋਂ ਤੱਕ ਕਿ ਘਰ ਪਾਣੀ ‘ਚ ਡੁੱਬ ਗਏ ਅਤੇ ਗਲੀਆਂ ਤੇ ਸੜਕਾਂ ਝੀਲ ਦਾ ਰੂਪ ਧਾਰ ਗਈਆਂ ਹਨ | ਹੰਗਾਮੀ ਸੇਵਾਵਾਂ ਦੇ ਹਜ਼ਾਰਾਂ ਅਧਿਕਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀ ਮਦਦ ਕਰ ਰਹੇ ਹਨ | ਅਧਿਕਾਰੀਆਂ ਨੇ ਇਲਾਕੇ ‘ਚ ਫਿਰ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਭਿਆਨਕ ਤੂਫ਼ਾਨ ਕਾਰਨ ਟੈਕਸਾਸ ਅਤੇ ਲੁਇਸਆਨਾ ‘ਚ ਭਾਰੀ ਤਬਾਹੀ ਹੋਈ ਹੈ | ਹਿਊਸਟਨ ‘ਚ ਹੜ੍ਹ ਆਏ ਹੋਏ ਹਨ | ਅਧਿਕਾਰੀ ਨੁਕਸਾਨ ਦਾ ਮੁਲਾਂਕਣ ਨਹੀਂ ਕਰ ਪਾ ਰਹੇ ਹਨ | ਉਨ੍ਹਾਂ ਇਹ ਅਮਰੀਕਾ ਦੇ ਇਤਿਹਾਸ ‘ਚ ਸਭ ਤੋਂ ਤਬਾਹਕੁੰਨ ਤੂਫ਼ਾਨ ਹੈ | ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਨਾਲ ਤੱਕ ਘੱਟੋ-ਘੱਟ 30 ਲੋਕਾਂ ਦੀ ਜਾਨ ਜਾ ਚੁੱਕੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਅੰਕੜਾ ਵਧ ਸਕਦਾ ਹੈ | ਸ਼ੁੱੱਕਰਵਾਰ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਲਾਪਤਾ ਹੋਏ ਲੋਕਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ‘ਹਾਰਵੇ’ ਤੂਫ਼ਾਨ ਕਾਰਨ ਹੋ ਰਹੀ ਤਬਾਹੀ ਤੋਂ ਉੁੱਭਰਨ ਅਤੇ ਵੱਖ ਥਾਵਾਂ ‘ਤੇ ਫਸੇ ਹੋਏ ਲੋਕਾਂ ਦੀ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਪੂਰ ਮਦਦ ਕੀਤੀ ਜਾ ਰਹੀ ਹੈ | ਭਾਰਤੀ ਲੋਕ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਪਹੁੰਚਾ ਰਹੇ ਹਨ | ਇੰਡੋ-ਅਮੈਰੀਕਨ ਚੈਂਬਰ ਆਫ਼ ਗ੍ਰੇਟਰ ਹਿਊਸਟਨ, ਮਦਰਾਸ ਪਵੈਲੀਅਨ, ਦਾਊਦੀ ਬੋਹਰਾ ਮਸਜਿਦ ਤੇ ਹੋਰ ਸੰਸਥਾਵਾਂ ਤੋਂ ਇਲਾਵਾ ਭਾਰਤੀ ਉਦਯੋਗਪਤੀਆਂ ਦੁਆਰਾ ਭਾਰਤੀ ਭਾਈਚਾਰੇ ਦੀ ‘ਸੇਵਾ ਅੰਤਰਰਾਸ਼ਟਰੀ’ ਸੰਸਥਾ ਰਾਹੀਂ ਤੂਫਾਨ ਪੀੜਤਾਂ ਦੀ ਖਾਣ-ਪੀਣ ਦਾ ਸਮਾਨ ਅਤੇ ਰੈਣ ਬਸੇਰੇ ਦੇ ਕੇ ਮਦਦ ਕੀਤੀ ਜਾ ਰਹੀ ਹੈ |

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *