Breaking News
Home / Breaking News / ਬੇਨਜ਼ੀਰ ਭੁੱਟੋ ਹੱਤਿਆ ਮਾਮਲੇ ‘ਚ ਪਰਵੇਜ਼ ਮੁਸ਼ੱਰਫ਼ ਭਗੌੜਾ ਕਰਾਰ

ਬੇਨਜ਼ੀਰ ਭੁੱਟੋ ਹੱਤਿਆ ਮਾਮਲੇ ‘ਚ ਪਰਵੇਜ਼ ਮੁਸ਼ੱਰਫ਼ ਭਗੌੜਾ ਕਰਾਰ

ਪਾਕਿ ਅਦਾਲਤ ਵਲੋਂ 2 ਪੁਲਿਸ ਅਫ਼ਸਰਾਂ ਨੂੰ 17 ਸਾਲ ਕੈਦ 
ਇਸਲਾਮਾਬਾਦ-ਪਾਕਿਸਤਾਨ ਦੀ ਅੱਜ ਅੱਤਵਾਦ ਵਿਰੋਧੀ ਇਕ ਅਦਾਲਤ ਨੇ ਲਗਪਗ ਇਕ ਦਹਾਕਾ ਪੁਰਾਣੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਹੱਤਿਆ ਮਾਮਲੇ ‘ਚ ਫ਼ੈਸਲਾ ਸੁਣਾਇਆ ਹੈ | ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਭਗੌੜਾ ਕਰਾਰ ਦਿੱਤਾ ਹੈ | ਇਸ ਮਾਮਲੇ ‘ਚ 5 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਅਤੇ 2 ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ | 2 ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਬੇਨਜ਼ੀਰ ਭੁੱਟੋ ਦੀ 27 ਦਸੰਬਰ 2007 ‘ਚ ਰਾਵਲਪਿੰਡੀ ‘ਚ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ | ਹੱਤਿਆ ਦੇ ਤੁਰੰਤ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਕੱਲ੍ਹ ਰਾਵਲਪਿੰਡੀ ‘ਚ ਖ਼ਤਮ ਹੋਈ | ਸੁਣਵਾਈ ਦੌਰਾਨ ਕਈ ਉਤਰਾਅ-ਚੜ੍ਹਾਅ ਆਏ | ਏ.ਟੀ.ਸੀ. ਦੇ ਜੱਜ ਅਸਗਰ ਅਲੀ ਖ਼ਾਨ ਨੇ ਸ਼ਹਿਰ ਦੀ ਅਦਿਆਲਾ ਜੇਲ੍ਹ ‘ਚ ਮਾਮਲੇ ਦੀ ਸੋਮਵਾਰ ਨੂੰ ਰੋਜ਼ਾਨਾ ਸੁਣਵਾਈ ਕੀਤੀ ਗਈ ਸੀ ਅਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ |
ਸੱਤ ਦੋਸ਼ੀਆਂ ‘ਤੇ ਸੁਣਾਇਆ ਫ਼ੈਸਲਾ
ਅੱਤਵਾਦ ਵਿਰੋਧੀ ਅਦਾਲਤ ਤਹਿਰੀਕ-ਏ-ਤਾਲਿਬਾਨ ਨੇ ਪਾਕਿਸਤਾਨ ਅੱਤਵਾਦੀ ਗਰੁੱਪ ਦੇ 5 ਅੱਤਵਾਦੀਆਂ ਅਤੇ 2 ਸੀਨੀਅਰ ਪੁਲਿਸ ਅਧਿਕਾਰੀਆਂ ‘ਤੇ ਫ਼ੈਸਲਾ ਸੁਣਾਇਆ ਗਿਆ | ਜਦੋਂ ਬੇਨਜ਼ੀਰ ਦੀ ਹੱਤਿਆ ਕੀਤੀ ਗਈ ਸੀ ਤਦ ਪਰਵੇਜ਼ ਮੁਸ਼ਫ਼ੱਰ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਅਤੇ ਉਹ ਵੀ ਬੇਨਜ਼ੀਰ ਹੱਤਿਆ ਮਾਮਲੇ ‘ਚ ਦੋਸ਼ੀ ਹੈ | ਉਨ੍ਹਾਂ ਦੇ ਪਾਕਿਸਤਾਨ ਪਰਤਣ ‘ਤੇ ਉਸ ਿਖ਼ਲਾਫ਼ ਅਲੱਗ ਤੋਂ ਸੁਣਵਾਈ ਹੋਵੇਗੀ | ਬੇਨਜ਼ੀਰ ਦੀ ਹੱਤਿਆ ਦੇ ਬਾਅਦ ਗਿ੍ਫ਼ਤਾਰ ਕੀਤੇ ਗਏ 5 ਸ਼ੱਕੀ ਰਫ਼ਾਕਤ ਹੁਸੈਨ, ਹਸਨੈਨ ਗੁਲ, ਸ਼ੇਰ ਜਮਾਨ, ਏਤਜਾਜ ਸ਼ਾਹ ਅਤੇ ਅਬਦੁਲ ਰਸ਼ੀਦ ਜੇਲ੍ਹ ‘ਚ ਹੈ | ਦੋਸ਼ੀਆਂ ‘ਚ ਰਾਵਲਪਿੰਡੀ ਦੇ ਮੌਜੂਦਾ ਪੁਲਿਸ ਮੁਖੀ ਸਊਦ ਅਜ਼ੀਜ਼ ਅਤੇ ਐਸ.ਐਸ.ਪੀ. ਕੁਰਰਮ ਸ਼ਾਹਜਾਦ ਵੀ ਸ਼ਾਮਿਲ ਹੈ | ਦੋਵਾਂ ਨੂੰ ਹੀ ਸ਼ੁਰੂ ‘ਚ ਗਿ੍ਫ਼ਤਾਰ ਕਰ ਲਿਆ ਗਿਆ ਸੀ ਪਰ 2011 ‘ਚ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ | ਫ਼ੈਸਲੇ ਦੇ ਸਮੇਂ ਸਾਰੇ ਦੋਸ਼ੀ ਅਦਾਲਤ ‘ਚ ਮੌਜੂਦ ਰਹੇ |
ਸਾਲ 2008 ‘ਚ ਸ਼ੁਰੂ ਹੋਈ ਸੁਣਵਾਈ
ਪੰਜਾਂ ਸ਼ੱਕੀਆਂ ਿਖ਼ਲਾਫ਼ ਸੁਣਵਾਈ ਜਨਵਰੀ 2008 ‘ਚ ਸ਼ੁਰੂ ਹੋਈ ਸੀ, ਜਦਕਿ ਮੁਸ਼ੱਰਫ਼, ਅਜ਼ੀਜ਼ ਅਤੇ ਸ਼ਾਹਬਾਦ ਿਖ਼ਲਾਫ਼ ਸੁਣਾਈ ਫੈਡਰਲ ਇੰਵੈਸਟੀਗੇਸ਼ਨ ਏਜੰਸੀ ਦੀ ਨਵੀਂ ਜਾਂਚ ਦੇ ਬਾਅਦ 2009 ‘ਚ ਸ਼ੁਰੂ ਕੀਤੀ ਗਈ | ਇਸ ਸਮੇਂ ‘ਚ 8 ਵੱਖ-ਵੱਖ ਜੱਜਾਂ ਨੇ ਮਾਮਲੇ ਦੀ ਸੁਣਵਾਈ ਕੀਤੀ, ਜਿਸ ਨੂੰ ਵੱਖ-ਵੱਖ ਕਾਰਨਾਂ ਕਰਕੇ ਬਦਲਿਆ ਵੀ ਗਿਆ |

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *