Home / Breaking News / ਭਾਰਤ-ਸਵਿਟਜ਼ਰਲੈਂਡ ਨੇ ਕਾਲੇ ਧਨ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ਲਈ ਪ੍ਤੀਬੱਧਤਾ ਪ੍ਗਟਾਈ

ਭਾਰਤ-ਸਵਿਟਜ਼ਰਲੈਂਡ ਨੇ ਕਾਲੇ ਧਨ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ਲਈ ਪ੍ਤੀਬੱਧਤਾ ਪ੍ਗਟਾਈ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਕਾਲਾ ਧਨ, ਡਰਟੀ ਮਨੀ, ਹਵਾਲਾ ਜਾਂ ਹਥਿਆਰਾਂ ਅਤੇ ਨਸ਼ੇ ਨਾਲ ਸਬੰਧਿਤ ਧਨ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਸਵਿਟਜ਼ਰਲੈਂਡ ਦੇ ਨਾਲ ਸਹਿਯੋਗ ਜਾਰੀ ਰੱਖਣ ਲਈ ਪ੍ਰਤੀਬੱਧ ਹੈ ਅਤੇ ਇਸ ਬਾਰੇ ਕਰ ਨਾਲ ਜੁੜੀ ਜਾਣਕਾਰੀ ਦਾ ਆਪਣੇ-ਆਪ ਆਦਾਨ-ਪ੍ਰਦਾਨ ‘ਤੇ ਹੋਏ ਐਲਾਨਨਾਮੇ ਦੀ ਸਵਿਟਜ਼ਰਲੈਂਡ ‘ਚ ਅੰਦਰੂਨੀ ਪ੍ਰਕਿਰਿਆ ਪੂਰੀ ਹੋਣ ‘ਤੇ ਸੂਚਨਾਵਾਂ ਆਪਣੇ-ਆਪ ਹੀ ਸਾਂਝੀਆਂ ਹੋ ਸਕਣਗੀਆਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਊਥਾਈ ਨੇ ਅੱਜ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਵਿਆਪਕ ਚਰਚਾ ਕੀਤੀ, ਨਾਲ ਹੀ ਕਰ ਚੋਰੀ ਅਤੇ ਕਾਲਾ ਧਨ ‘ਤੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਹਿਯੋਗ
ਵਧਾਉਣ ਦੇ ਰਸਤਿਆਂ ‘ਤੇ ਚਰਚਾ ਕੀਤੀ | ਦੋਵੇਂ ਦੇਸ਼ਾਂ ਦਰਮਿਆਨ ਰੇਲਵੇ ਦੇ ਖੇਤਰ ‘ਚ ਤਕਨੀਕੀ ਸਹਿਯੋਗ ਸਮੇਤ ਦੋ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ |

ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਮਹਿਸੂਸ ਕੀਤਾ ਕਿ ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਕਰ ਚੋਰੀ ਅਤੇ ਕਾਲਾ ਧਨ ਿਖ਼ਲਾਫ਼ ਸੰਘਰਸ਼ ‘ਚ ਕਾਫ਼ੀ ਵਧੀਆ ਸਹਿਯੋਗ ਹੈ | ਪ੍ਰਧਾਨ ਮੰਤਰੀ ਨੇ ਪ੍ਰਮਾਣੂ ਸਪਲਾਈ ਕਰਤਾ ਸਮੂਹ ਅਤੇ ਮਿਜ਼ਾਈਲ ਤਕਨੀਕ ਕੰਟਰੋਲ ਵਿਵਸਥਾ ਦੀ ਮੈਂਬਰਸ਼ਿਪ ਦੇ ਸਬੰਧ ‘ਚ ਭਾਰਤ ਦਾ ਸਮਰਥਨ ਕਰਨ ‘ਤੇ ਸਵਿਟਜ਼ਰਲੈਂਡ ਦਾ ਧੰਨਵਾਦ ਕੀਤਾ | ਲਿਊਥਾਈ ਨੇ ਉਮੀਦ ਪ੍ਰਗਟਾਈ ਕਿ ਸਵਿਟਜ਼ਰਲੈਂਡ ਦੀ ਸੰਸਦ ਇਸ ਸਾਲ ਦੇ ਅਖੀਰ ਤੱਕ ਸੂਚਨਾਵਾਂ ਦੇ ਆਪਣੇ-ਆਪ ਆਦਾਨ-ਪ੍ਰਦਾਨ ‘ਤੇ ਕਾਨੂੰਨ ਨੂੰ ਮਨਜ਼ੂਰੀ ਪ੍ਰਦਾਨ ਕਰ ਦੇਵੇਗੀ | ਮੋਦੀ ਨੇ ਲਿਊਥਾਈ ਨਾਲ ਸਾਂਝੇ ਪੱਤਰਕਾਰ ਸੰਮੇਲਨ ‘ਚ ਸੰਬੋਧਨ ‘ਚ ਕਿਹਾ ਕਿ ਭੂਗੋਲਿਕ ਪ੍ਰਸਾਰ ਅਤੇ ਨਿਸ਼ਸਤਰੀਕਰਨ ਵਰਗੇ ਵਿਸ਼ੇ ਭਾਰਤ ਅਤੇ ਸਵਿਟਜ਼ਰਲੈਂਡ ਦੋਵਾਂ ਲਈ ਹੀ ਬਹੁਤ ਮਹੱਤਵਪੂਰਨ ਹਨ | ਇਸ ਸਬੰਧੀ ਅਸੀਂ ਮਿਜ਼ਾਈਲ ਤਕਨੀਕ ਕੰਟਰੋਲ ਵਿਵਸਥਾ (ਐਮ. ਟੀ. ਸੀ. ਆਰ.) ‘ਚ ਭਾਰਤ ਦੇ ਸ਼ਾਮਿਲ ਹੋਣ ਲਈ ਸਵਿਟਜ਼ਰਲੈਂਡ ਦੇ ਸਮਰਥਨ ਲਈ ਧੰਨਵਾਦੀ ਹਾਂ | ਉਨ੍ਹਾਂ ਕਿਹਾ ਕਿ ਅਸੀਂ ਭਾਰਤ ਅਤੇ ਯੂਰਪ ਮੁਕਤ ਵਪਾਰ ਸੰਘ ਦਰਮਿਆਨ ਕਾਰੋਬਾਰ ਤੇ ਆਰਥਿਕ ਗੱਠਜੋੜ ਸਮਝੌਤੇ ‘ਤੇ ਵੀ ਚਰਚਾ ਕੀਤੀ | ਇਸ ਸਮਝੌਤੇ ਦੀਆਂ ਵਿਵਸਥਾਵਾਂ ‘ਤੇ ਪਹਿਲਾਂ ਹੀ ਗੱਲਬਾਤ ਆਰੰਭ ਹੋ ਚੁੱਕੀ ਹੈ | ਇਹ ਬਹੁਤ ਹੀ ਸਵਾਗਤਯੋਗ ਕਦਮ ਹੈ | ਦੋਵੇਂ ਧਿਰਾਂ ਨੇ ਇਸ ਸਮਝੌਤੇ ਨੂੰ ਪੂਰਾ ਕਰਨ ਲਈ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ | ਅੱਜ ਦੁਨੀਆ ਦੇ ਸਾਹਮਣੇ ਵਿੱਤੀ ਲੈਣ-ਦੇਣ ‘ਚ ਪਾਰਦਰਸ਼ਤਾ ਚਿੰਤਾ ਦਾ ਵਿਸ਼ਾ ਹੈ | ਚਾਹੇ ਉਹ ਕਾਲਾ ਧਨ ਹੋਵੇ, ਡਰਟੀ ਮਨੀ ਹੋਵੇ, ਹਵਾਲਾ ਹੋਵੇ ਜਾਂ ਹਥਿਆਰਾਂ ਅਤੇ ਨਸ਼ੇ ਨਾਲ ਸਬੰਧਿਤ ਧਨ ਹੋਵੇ | ਇਸ ਕੌਮਾਂਤਰੀ ਸੰਕਟ ਨਾਲ ਨਜਿੱਠਣ ਲਈ ਸਵਿਟਜ਼ਰਲੈਂਡ ਨਾਲ ਸਾਡਾ ਸਹਿਯੋਗ ਜਾਰੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਕਰ ਨਾਲ ਜੁੜੀ ਜਾਣਕਾਰੀ ਦੇ ਆਪਣੇ-ਆਪ ਆਦਾਨ-ਪ੍ਰਦਾਨ ਲਈ ਇਕ ਸਾਂਝੇ ਐਲਾਨਨਾਮੇ ‘ਤੇ ਦਸਤਖ਼ਤ ਕੀਤੇ ਸਨ | ਇਸ ਤਹਿਤ ਸਵਿਟਜ਼ਰਲੈਂਡ ‘ਚ ਅੰਦਰੂਨੀ ਪ੍ਰਕਿਰਿਆ ਪੂਰੀ ਹੋਣ ‘ਤੇ ਸੂਚਨਾ ਸਾਡੇ ਨਾਲ ਆਪਣੇ-ਆਪ ਸਾਂਝੀ ਹੋ ਜਾਵੇਗੀ | ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਦੋਵੇਂ ਦੇਸ਼ਾਂ ਦੇ ਆਰਥਿਕ ਸੰਬੰਧਾਂ ਦਾ ਇਕ ਮਹੱਤਵਪੂਰਨ ਆਧਾਰ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਇਸ ਸਬੰਧੀ ਸਵਿਟਜ਼ਰਲੈਂਡ ਦੇ ਨਿਵੇਸ਼ਕਾਂ ਦਾ ਵਿਸ਼ੇਸ਼ ਰੂਪ ਨਾਲ ਸਵਾਗਤ ਕਰਦਾ ਹੈ | ਇਸ ਸਬੰਧੀ ਅਸੀਂ ਇਕ ਨਵੀਂ ਦੁਵੱਲੀ ਨਿਵੇਸ਼ ਸੰਧੀ ‘ਤੇ ਗੱਲਬਾਤ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤ ਹੋਏ ਹਾਂ | ਭਾਰਤ ਦੇ ਵਿਕਾਸ ਅਤੇ ਵਿਕਾਸ ‘ਚ ਸਹਿਯੋਗੀ ਬਣਨ ਲਈ ਸਵਿਟਜ਼ਰਲੈਂਡ ਦੀਆਂ ਕੰਪਨੀਆਂ ਕੋਲ ਕਈ ਮੌਕੇ ਹਨ | ਪ੍ਰਧਾਨ ਮੰਤਰੀ ਨੇ ਸਵਿਸ ਰਾਸ਼ਟਰਪਤੀ ਨਾਲ ਆਏ ਸਵਿਟਜ਼ਰਲੈਂਡ ਦੇ ਵਫ਼ਦ ਦਾ ਵੀ ਸਵਾਗਤ ਕੀਤਾ | ਮੋਦੀ ਨੇ ਕਿਹਾ ਕਿ ਅੱਜ ਅਸੀਂ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਵਿਸ਼ਿਆਂ ‘ਤੇ ਵਿਸਥਾਰ ‘ਚ ਅਤੇ ਸਾਰਥਿਕ ਚਰਚਾ ਕੀਤੀ ਹੈ | ਇਸ ਦੌਰੇ ਨਾਲ ਸਾਡੇ ਮਜ਼ਬੂਤ ਦੁਵੱਲੇ ਸਬੰਧ ਹੋਰ ਅੱਗੇ ਵਧੇ ਹਨ | ਮੋਦੀ ਨੇ ਕਿਹਾ ਕਿ ਕਿੱਤਾਮੁਖੀ ਸਿੱਖਿਆ ਅਤੇ ਕੌਸ਼ਲ ਦੇ ਖੇਤਰ ‘ਚ ਸਵਿਟਜ਼ਰਲੈਂਡ ਅਤੇ ਭਾਰਤ ਨੇ ਕੌਸ਼ਲ ਵਿਕਾਸ ਦੀ ਸਾਂਝੀ ਪਹਿਲ ਕੀਤੀ ਸੀ, ਜਿਸ ਤਹਿਤ 5 ਹਜ਼ਾਰ ਤੋਂ ਜ਼ਿਆਦਾ ਭਾਰਤੀ ਲਾਭ ਲੈ ਚੁੱਕੇ ਹਨ | ਇਸ ਮਾਡਲ ਦਾ ਵਿਸਥਾਰ ਕਰਨ ਦੀ ਦਿਸ਼ਾ ‘ਚ ਅਸੀਂ ਹੋਰ ਵੀ ਸਹਿਯੋਗ ਕਰਨ ਦੇ ਇੱਛੁਕ ਹਾਂ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਵਾਯੂ ਤਬਦੀਲੀ ਇਕ ਵੱਡੀ ਚੁਣੌਤੀ ਹੈ ਜਿਸ ਦਾ ਸਾਹਮਣਾ ਸਾਰੇ ਦੇਸ਼ ਕਰ ਰਹੇ ਹਨ | ਅਜਿਹੇ ‘ਚ ਸਾਂਝੇ ਪਰ ਕਈ ਤਰਾਂ ਦੀ ਜਵਾਬਦੇਹੀ ਦੇ ਸਿਧਾਂਤ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ ਅਤੇ ਇਸ ਤਹਿਤ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਿਤ ਕਰਨ ਲਈ ਨਾਲ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ | ਭਾਰਤ ਨੂੰ ਆਪਣੀ ਵਧਦੀ ਹੋਈ ਸਵੱਛ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਮਾਣੂ ਸਪਲਾਈਕਰਤਾ ਸਮੂਹ (ਐਨ ਐਸ ਜੀ) ਦੀ ਮੈਂਬਰਸ਼ਿਪ ਨਾਲ ਮਦਦ ਮਿਲੇਗੀ | ਇਸ ਸਬੰਧੀ ਐਨ ਐਸ ਜੀ ਦੀ ਮੈਂਬਰਸ਼ਿਪ ਲਈ ਸਵਿਟਜ਼ਰਲੈਂਡ ਦੇ ਨਿਰੰਤਰ ਸਮਰਥਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ |

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *