Breaking News
Home / Delhi / ਪੰਜਾਬ ਵਿੱਚ ਖੇਤੀ ਲੇਖਾਕਾਰੀ’ ਪੁਸਤਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਰਿਲੀਜ਼

ਪੰਜਾਬ ਵਿੱਚ ਖੇਤੀ ਲੇਖਾਕਾਰੀ’ ਪੁਸਤਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਰਿਲੀਜ਼

  • ਪੰਜਾਬ ਵਿੱਚ ਖੇਤੀ ਲੇਖਾਕਾਰੀ’ ਪੁਸਤਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਰਿਲੀਜ਼ 

ਨਵੀਂ ਦਿੱਲੀ-03-09-17 ਦੇ ਪ੍ਰੋਜੈਕਟ ਵਜੋਂ ਲਿਖੀ ਨਵੀਂ ਪੁਸਤਕ ‘ਪੰਜਾਬ ਵਿੱਚ ਖੇਤੀ ਲੇਖਾਕਾਰੀ’ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਿਲੀਜ ਕੀਤੀ। ਇਸ ਸਮੇ ਬਾਦਲ ਨੇ ਕਿਹਾ ਕਿ ਖੇਤੀ ਦੀ ਵਰਤਮਾਨ ਸਥਿਤੀ ਨੂੰ ਸੰਭਾਲਣ ਲਈ ਖੇਤੀ ਵਿੱਚ ਵਣਜੀ ਪਹੁੰਚ ਬਹੁਤ ਜਰੂਰੀ ਹੈ।ਕਿਸਾਨ ਖੇਤੀ ਦੀਆਂ ਲਾਗਤਾਂ ਪ੍ਰਤੀ ਅਵੇਸਲੇ ਹਨ ਅਤੇ ਉਹ ਕਿਸੇ ਕਿਸਮ ਦੇ ਲਾਗਤ ਲਾਭ ਤੁਲਨਾਤਮਕ ਅਧਿਐਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਕਿਸਮ ਦੇ ਲੇਖੇ ਜੋਖੇ ਰੱਖਣ ਵਿਚ ਵਿਸ਼ਵਾਸ਼ ਕਰਦੇ ਹਨ ।ਉਹਨਾਂ ਕਿਹਾ ਕਿ ਲੇਖਕਾਰੀ ਤੇ ਵਣਜੀ ਪਹੁੰਚ ਕਿਸਾਨਾਂ ਵਿੱਚ ਆਪਣੀ ਫਸਲ ਦਾ ਸਹੀ ਵਿਸ਼ਲੇਸ਼ਣ ਪੈਦਾ ਕਰਨ ਦੀ ਪ੍ਰਵਿਰਤੀ ਪੈਦਾ ਕਰੇਗੀ। ਉਹਨਾਂ ਖੇਤੀ ਲੇਖਾਕਾਰੀ ਦੀ ਅਣਹੋਂਦ ਨੂੰ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਦੱਸਿਆ। ਉਹਨਾਂ ਡਾ. ਉੱਭਾ ਨੂੰ ਇਹ ਵੀ ਕਿਹਾ ਕਿ ਇਸ ਕਿਤਾਬ ਨੂੰ ਹੋਰ ਵਿਸਤ੍ਰਿਤ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਲਈ ਪੰਜਾਬੀ ਭਾਸ਼ਾ ਵਿੱਚ ਖੇਤੀ ਲੇਖਾਕਾਰੀ ਦੇ ਸਿਧਾਂਤ ਵਿਕਸਤ ਕੀਤੇ ਜਾ ਸਕਣ।

ਵਿਕਸਿਤ ਮੁਲਕਾਂ ਵਿਚ ਅਗਾਂਹਵਧੂ ਕਿਸਾਨ ਖੇਤੀ ਲੈਣ ਦੇਣਾਂ ਦੇ ਵਿਸਤਿਰਤ ਰਿਕਾਰਡ ਰੱਖਦੇ ਹਨ ।ਇੱਥੋਂ ਤੱਕ ਅਨੇਕਾਂ ਅਜਿਹੇ ਸਾਫਟਵੇਅਰ ਵੀ ਹੁਣ ਉਪਲਬਧ ਹੋ ਗਏ ਹਨ ਜੋ ਖੇਤੀ ਲੇਖਿਆਂ ਦਾ ਰਿਕਾਰਡ ਰੱਖਣ ਵਿਚ ਪੂਰੀ ਸਹਾਇਤਾ ਕਰਦੇ ਹਨ । ਪਰੰਤੂ ਸਾਡਾ ਕਿਸਾਨ ਅਜੇ ਉਸ ਪ੍ਰਣਾਲੀ ਤੋਂ ਤਾਂ ਮੀਲ਼ਾਂ ਦੂਰ ਹੈ ।ਇਲਾਕੇ ਦੇ ਕਈ ਛੋਟੇ ਵੱਡੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਕਿਸਾਨ ਖੇਤੀ ਲਾਗਤਾਂ ਤੇ ਲੇਖਿਆ ਪ੍ਰਤੀ ਪੂਰੀ ਤਰਾ ਅਣ-ਭਿੱਜ ਹਨ ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *