Home / Breaking News / ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ‘ਚ ਪਾਕਿਸਤਾਨ ਨੂੰ ਦਿੱਤਾ ਝੱਟਕਾ

ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ‘ਚ ਪਾਕਿਸਤਾਨ ਨੂੰ ਦਿੱਤਾ ਝੱਟਕਾ

  • ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ‘ਚ ਪਾਕਿਸਤਾਨ ਨੂੰ ਦਿੱਤਾ ਝੱਟਕਾ

ਚੀਨ-04-09-17 ‘ਚ ਸ਼ੁਰੂ ਹੋਏ 9ਵੇਂ ਬ੍ਰਿਕਸ ਸੰਮਲੇਨ ਦੌਰਾਨ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਪੀ.ਐਮ. ਮੋਦੀ ਆਪਣੀ ਗੱਲ ਮਨਵਾਉਣ ‘ਚ ਸਫਲ ਰਹੇ। ਬ੍ਰਿਕਸ ਘੋਸ਼ਣਾ ਪੱਤਰ ਦੇ 48ਵੇਂ ਪੈਰਾਗ੍ਰਾਫ ‘ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਹੱਕਾਨੀ ਨੈੱਟਵਰਕ, ਜੈਸ਼-ਏ-ਮੁਹੰਮਦ ਵੱਲੋਂ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕੀਤੀ ਗਈ ਹੈ। ਬ੍ਰਿਕਸ ਦੇ ਇਸ ਘੋਸ਼ਣਾ ਪੱਤਰ ਨਾਲ ਪਾਕਿਸਤਾਨ ਨੂੰ ਝੱਟਕਾ ਲੱਗ ਸਕਦਾ ਹੈ ਕਿਉਂਕਿ ਇਹ ਸਾਰੇ ਅੱਤਵਾਦੀ ਸੰਗਠਨ ਪਾਕਿਸਤਾਨ ਤੋਂ ਹੀ ਸੰਚਾਲਿਤ ਹੁੰਦੇ ਹਨ।

ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ, ਅਸੀਂ ਬ੍ਰਿਕਸ ਦੇਸ਼ਾਂ ਸਮੇਤ ਪੂਰੀ ਦੁਨੀਆ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹਾਂ । ਇਨ੍ਹਾਂ ਦੇ ਪੱਖ ਵਿਚ ਕੋਈ ਦਲੀਲ ਨਹੀਂ ਦਿੱਤੀ ਜਾ ਸਕਦੀ । ਅਸੀਂ ਇਸ ਖੇਤਰ ਵਿਚ ਤਾਲਿਬਾਨ, ਆਈ. ਐਸ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਏ-ਤਾਲਿਬਾਨ, ਅਲ-ਕਾਇਦਾ ਵੱਲੋਂ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕਰਦੇ ਹਾਂ ਅਤੇ ਇਸ ਖੇਤਰ ਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਤ ਹਾਂ।ਵਿਦੇਸ਼ ਮੰਤਰਾਲਾ ਦੀ ਸਕੱਤਰ ਪ੍ਰੀਤੀ ਸਰਨ ਨੇ ਦੱਸਿਆ ਕਿ ਅੱਤਵਾਦ ਨੂੰ ਲੈ ਕੇ ਇਸ ਵਾਰ ਸਿਰਫ ਪੀ. ਐਮ ਮੋਦੀ ਨੇ ਹੀ ਨਹੀਂ ਸਗੋਂ ਸਾਰੇ ਬ੍ਰਿਕਸ ਦੇਸ਼ਾਂ ਨੇ ਜ਼ੋਰ ਦਿੱਤਾ । ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅੱਤਵਾਦੀ ਸੰਗਠਨਾਂ ਦੇ ਨਾਮਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...