Breaking News
Home / Breaking News / ਸਿੱਕੀ ਕੋਈ ‘ਹਲਕਾ ਇੰਚਾਰਜ’ ਨਹੀਂ, ਇਹ ਸਿਰਫ਼ ਖਹਿਰੇ ਦੀ ਕਲਪਨਾ – ਮੁੱਖ ਮੰਤਰੀ

ਸਿੱਕੀ ਕੋਈ ‘ਹਲਕਾ ਇੰਚਾਰਜ’ ਨਹੀਂ, ਇਹ ਸਿਰਫ਼ ਖਹਿਰੇ ਦੀ ਕਲਪਨਾ – ਮੁੱਖ ਮੰਤਰੀ

  • ਸਿੱਕੀ ਕੋਈ ‘ਹਲਕਾ ਇੰਚਾਰਜ’ ਨਹੀਂ, ਇਹ ਸਿਰਫ਼ ਖਹਿਰੇ ਦੀ ਕਲਪਨਾ – ਮੁੱਖ ਮੰਤਰੀ

ਪੰਜਾਬ -07-09-17 ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।ਮੁੱਖ ਮੰਤਰੀ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਭੁਲੱਥ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਬਣਾਉਣ ਲਈ ਕਾਰਜ ਸੌਂਪਣ ਸਬੰਧੀ ਕਾਂਗਰਸ ਦੇ ਫੈਸਲੇ ਬਾਰੇ ਖਹਿਰਾ ਵੱਲੋਂ ਕੀਤੀ ਗਈ ਆਲੋਚਨਾ ‘ਤੇ ਨੁਕਤਾਚੀਨੀ ਕਰ ਰਹੇ ਸਨ ਜਿਸ ਦਾ ਖਹਿਰਾ ਨੇ ਕਾਂਗਰਸ ਵਾਸਤੇ ਪੂਰੀ ਤਰ੍ਹਾਂ ਮਲੀਆਮੇਟ ਕਰ ਦਿੱਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਫਿਰ ਵੀ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਸਿੱਕੀ ਦੀ ਸਮਰੱਥਾ ਅਤੇ ਮਰਿਆਦਾ ‘ਤੇ ਪੂਰਾ ਵਿਸ਼ਵਾਸ ਹੈ। ਉਹ ਲੋਕਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਯੋਗ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਨੂੰ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਤੋਂ ਪਰੇ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ ਨਿਵਾਣਾ ਤੱਕ ਡਿੱਗ ਚੁੱਕੀ ਆਪਣੀ ਪਾਰਟੀ ਦਾ ਪੱਧਰ ‘ਤੇ ਚੁੱਕਣ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੇਸ਼ ਭਰ ਵਿੱਚ ਆਧਾਰ ਖੁਸਦਾ ਜਾ ਰਿਹਾ ਹੈ। ਖਹਿਰਾ ਵਰਗੇ ਲੋਕ ਇਸ ਦੇ ਉੱਚ ਅਹੁਦਿਆਂ ‘ਤੇ ਬੈਠੇ ਹੋਏ ਹਨ ਜਿਸ ਕਰਕੇ ਇਹ ਨਾ ਕੇਵਲ ਪੰਜਾਬ ਵਿੱਚੋਂ ਸਗੋਂ ਸਮੁੱਚੇ ਦੇਸ਼ ਦੇ ਸਿਆਸੀ ਦ੍ਰਿਸ਼ ‘ਤੋਂ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *