Breaking News
Home / Breaking News / ਅਮਰੀਕਾ ਭਾਰਤ ਨੂੰ ‘ਐੱਫ-16’ ਤੇ ‘ਐੱਫ-18’ ਲੜਾਕੂ ਜਹਾਜ਼ ਦੇਣ ਦੀ ਤਿਆਰੀ ‘ਚ

ਅਮਰੀਕਾ ਭਾਰਤ ਨੂੰ ‘ਐੱਫ-16’ ਤੇ ‘ਐੱਫ-18’ ਲੜਾਕੂ ਜਹਾਜ਼ ਦੇਣ ਦੀ ਤਿਆਰੀ ‘ਚ

  • ਅਮਰੀਕਾ ਭਾਰਤ ਨੂੰ ‘ਐੱਫ-16’ ਤੇ ‘ਐੱਫ-18’ ਲੜਾਕੂ ਜਹਾਜ਼ ਦੇਣ ਦੀ ਤਿਆਰੀ ‘ਚ

ਅਮਰੀਕਾ -08-09-17 ਨੇ ਭਾਰਤ ਨੂੰ ਅਤਿ ਆਧੁਨਿਕ ਐਫ-16 ਅਤੇ ਐਫ-18 ਲੜਾਕੂ ਜਹਾਜ਼ ਦੇਣ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਕਾਰਜਵਾਹਕ ਸਹਾਇਕ ਵਿਦੇਸ਼ ਮੰਤਰੀ ਏਲਿਸ ਵੇਲਸ ਨੇ ਸੰਸਦ ਕਮੇਟੀ ਦੇ ਸਾਹਮਣੇ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਅਮਰੀਕਾ ਦਾ ਸਭ ਤੋਂ ਮਜ਼ਬੂਤ ਸਾਂਝੀਦਾਰ ਦੇਸ਼ ਦੱਸਿਆ ਹੈ। ਵੇਲਸ ਨੇ ਕਿਹਾ ਕਿ ਭਾਰਤ ਖਤਰਨਾਕ ਗੁਆਂਢੀ ਦੇਸ਼ਾਂ ‘ਚ ਸਥਿਤ ਹੈ, ਜਿੱਥੇ ਅੱਤਵਾਦੀ ਹਮਲਿਆਂ ‘ਚ ਭਾਰਤ ਅਤੇ ਅਮਰੀਕਾ ਦੇ ਕਈ ਨਾਗਰਿਕ ਆਪਣੀ ਜਾਨ ਗੁਆ ਚੁਕੇ ਹਨ।

ਏਲਿਸ ਵੇਲਸ ਨੇ ਕਾਂਗਰਸ ਦੀ ਇਕ ਉਪ ਕਮੇਟੀ ਦੇ ਸਾਹਮਣੇ ਭਾਰਤ ਨੂੰ ਐਫ-16 ਅਤੇ ਐਫ-18 ਜਹਾਜ਼ ਦੇਣ ਦੇ ਪੱਖ ‘ਚ ਲਿਖਤ ਰੂਪ ‘ਚ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਲੜਾਕੂ ਜ਼ਹਾਜ ਨਿਰਯਾਤ ਕਰਨ ਨਾਲ ਦੋਵਾਂ ਦੇਸ਼ਾਂ ਦੇ ਸੁਰੱਖਿਆ ਸੰਬੰਧ ਹੋਰ ਮਜ਼ਬੂਤ ਹੋਣਗੇ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...