Breaking News
Home / Featured / ਨਵਜੋਤ ਸਿੱਧੂ ਦਾ ਛੱਕਾ! 80 ਕਰੋੜ ਦਾ ਘਪਲਾ

ਨਵਜੋਤ ਸਿੱਧੂ ਦਾ ਛੱਕਾ! 80 ਕਰੋੜ ਦਾ ਘਪਲਾ

  • ਨਵਜੋਤ ਸਿੱਧੂ ਦਾ ਛੱਕਾ! 80 ਕਰੋੜ ਦਾ ਘਪਲਾ

ਨਵਜੋਤ ਸਿੱਧੂ -10-09-17 ਨੇ ਅੱਜ ਅੰਮ੍ਰਿਤਸਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਟਰੱਸਟ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਤਾਇਨਾਤ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦਿਆਂ ਕਰੋੜਾਂ ਰੁਪਇਆਂ ਦਾ ਘਪਲਾ ਕੀਤਾ ਹੈ। ਇਸ ਘਪਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕਾਰਵਾਈ ਗਈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਭ੍ਰਿਸ਼ਟ ਅਫਸਰਾਂ ਨੇ ਹੁਣ ਤੱਕ ਕਰੀਬ 80 ਕਰੋੜ ਦਾ ਘਪਲਾ ਕੀਤਾ ਹੈ।

ਵਿਭਾਗ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਟਰੱਸਟ ਦੇ ਇੱਕ ਚਾਰਟਡ ਅਕਾਊਂਟੈਂਟ ਸਮੇਤ ਕੁੱਲ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਅਧਿਕਾਰੀ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ। ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਈ.ਓ ਅਰਵਿੰਦ ਸ਼ਰਮਾ, ਡੀ.ਸੀ. ਗਰਗ, ਪਰਮਜੀਤ ਸਿੰਘ ਤੇ ਡੀ.ਸੀ.ਐਫ.ਏ ਦਮਨ ਭੱਲਾ, ਅਕਾਊਂਟੈਂਟ ਟੀਨਾ ਵੋਹਰਾ, ਕਲਰਕ ਸਤਨਾਮ ਸਿੰਘ ਤੇ ਸੀ.ਏ. ਸੰਜੇ ਕਪੂਰ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਦਿੱਤੀ ਗਈ ਘਪਲੇ ਦੀ ਰਕਮ 58, 15, 72, 617, 68 ਦੱਸੀ ਗਈ ਹੈ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me