Breaking News
Home / Breaking News / ਅਕਾਲੀ ਦਲ ਦਾ ਸ਼ਬਦੀ ਹਮਲਾ ਜਾਖੜ ‘ਤੇ

ਅਕਾਲੀ ਦਲ ਦਾ ਸ਼ਬਦੀ ਹਮਲਾ ਜਾਖੜ ‘ਤੇ

  • ਅਕਾਲੀ ਦਲ ਦਾ ਸ਼ਬਦੀ ਹਮਲਾ ਜਾਖੜ ‘ਤੇ

ਸ਼੍ਰੋਮਣੀ ਅਕਾਲੀ -12-09-17 ਦਲ ਨੇ ਕਿਹਾ ਹੈ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਚਿੱਟੇ ਝੂਠ- ‘ਪੰਜਾਬ ਵਿੱਚ 70 ਫੀਸਦੀ ਨੌਜਵਾਨ ਨਸ਼ੇੜੀ ਹਨ’, ਨੂੰ ਸਹੀ ਠਹਿਰਾਉਣ ਲਈ ਪੀਜੀਆਈ ਚੰਡੀਗੜ੍ਹ ਵਰਗੀ ਮਿਆਰੀ ਸੰਸਥਾ ਵੱਲ ਉਂਗਲ ਉਠਾ ਰਿਹਾ ਹੈ।

ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਪੀਜੀਆਈ ਉੱਤੇ ਚਿੱਕੜ ਉਛਾਲਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਅਜਿਹਾ ਕਰਕੇ ਉਸ ਨੇ ਖੁਦ ਨੂੰ ਉਨ੍ਹਾਂ ਪੰਜਾਬ-ਵਿਰੋਧੀ ਤਾਕਤਾਂ ਦੇ ਪਾਲੇ ਵਿੱਚ ਖੜ੍ਹਾ ਕਰ ਲਿਆ ਹੈ, ਜਿਹੜੀਆਂ ਲਗਾਤਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ।

ਗਰੇਵਾਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਅੱਗੇ ਵੀ ਜੁਆਬਦੇਹ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਨੌਜਵਾਨਾਂ ਨੂੰ ਬਰਬਾਦ ਕਰਕੇ ਆਪਣਾ ਕਰੀਅਰ ਨਹੀਂ ਬਣਾ ਸਕਦੇ, ਜਿਹੜੇ ਨਸ਼ੇੜੀ ਹੋਣ ਦਾ ਝੂਠਾ ਕਲੰਕ ਝੱਲ ਰਹੇ ਹਨ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *