Breaking News
Home / Featured / ਖਹਿਰਾ ਦਾ ਨਿਸ਼ਾਨੇ ‘ਤੇ ਰਮਨਜੀਤ ਸਿੱਕੀ

ਖਹਿਰਾ ਦਾ ਨਿਸ਼ਾਨੇ ‘ਤੇ ਰਮਨਜੀਤ ਸਿੱਕੀ

  • ਖਹਿਰਾ ਦਾ ਨਿਸ਼ਾਨੇ ‘ਤੇ ਰਮਨਜੀਤ ਸਿੱਕੀ

ਪੰਜਾਬ -12-09-17 ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਸੋਮਵਾਰ ਨੂੰ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਖਹਿਰਾ ਨੇ ਕਿਹਾ ਕਿ ਸਿੱਕੀ ਨੇ ਜਲੰਧਰ ਦੇ ਘੁੱਗਸ਼ੋਰ ਪਿੰਡ ‘ਚ 22 ਸਾਲ ਤੋਂ 5 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਨੇ ਜਿਵੇਂ ਰਾਣਾ ਗੁਰਜੀਤ ਸਿੰਘ ਨੂੰ ਬਚਾਇਆ ਹੈ, ਉਸੇ ਤਰ੍ਹਾਂ ਰਮਨਜੀਤ ਸਿੰਘ ਸਿੱਕੀ ਨੂੰ ਵੀ ਬਚਾ ਲੈਣਗੇ।

ਖਹਿਰਾ ਨੇ ਕਿਹਾ ਕਿ ਸਿੱਕੀ ਦਾ ਪਿੰਡ ‘ਚ ਹੀ ਮਿਲਕ ਪਲਾਂਟ ਹੈ। ਉੱਥੇ ਸਿੱਕੀ ਨੇ ਪਿੰਡ ਦੀ ਪੰਜ ਏਕੜ ਜ਼ਮੀਨ ‘ਤੇ 22 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਇਸ ਦਾ ਉਨ੍ਹਾਂ ਕੋਲ ਪੂਰਾ ਰੈਵੀਨਿਊ ਰਿਕਾਰਡ ਹੈ। ਸਿੱਕੀ ਦੇ ਪਿਤਾ ਕਪੂਰ ਸਿੰਘ ਦਾ ਟੈਨੇਂਟ ਖਾਣੇ ਵਿੱਚ ਹੈ। ਸਿੱਕੀ ਦੇ ਮਿਲਕ ਪਲਾਂਟ ਦਾ ਪਾਣੀ ਪੰਚਾਇਤ ਦੀ ਜ਼ਮੀਨ ‘ਤੇ ਛੱਡਿਆ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਸਫੇਦੇ ਜਿੱਥੋਂ ਪੰਚਾਇਤ ਨੂੰ ਆਮਦਨ ਹੋਣੀ ਸੀ, ਗਲ ਗਏ ਹਨ। ਇਸ ਤੋਂ ਇਲਾਵਾ ਸਿੱਕੀ ਜ਼ਮੀਨ ‘ਚੋਂ ਗੈਰ ਕਾਨੂੰਨੀ ਮਾਈਨਿੰਗ ਵੀ ਕਰਦੇ ਹਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me