Breaking News
Home / Breaking News / ਗੁਰਦਾਸਪੁਰ ਜ਼ਿਮਨੀ ਚੋਣ 11 ਅਕਤੂਬਰ ਨੂੰ

ਗੁਰਦਾਸਪੁਰ ਜ਼ਿਮਨੀ ਚੋਣ 11 ਅਕਤੂਬਰ ਨੂੰ

ਗੁਰਦਾਸਪੁਰ ਜ਼ਿਮਨੀ ਚੋਣ 11 ਅਕਤੂਬਰ ਨੂੰ

ਕੈਪਟਨ -13-09-17 ਅਮਰਿੰਦਰ ਸਰਕਾਰ ਦਾ ਪਹਿਲਾ ਪੇਪਰ 11 ਅਕਤੂਬਰ ਨੂੰ ਹੋਏਗਾ। ਇਸ ਦਿਨ ਗੁਰਦਾਸਪੁਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ। ਫ਼ਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਕਾਰਨ ਇਸ ਹਲਕੇ ਦੀ ਚੋਣ ਕਰਾਈ ਜਾ ਰਹੀ ਹੈ। ਚੋਣ ਕਮਿਸ਼ਨ ਨੇ ਇਸ ਹਲਕੇ ਲਈ ਵੋਟਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ।

ਦਰਅਸਲ ਵਿਧਾਨ ਸਭ ਚੋਣਾ ਵਿੱਚ ਪਿਛਲੇ ਇੱਕ ਦਹਾਕੇ ਦੀ ਮਾੜੀ ਕਾਰਗੁਜ਼ਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ ਪੰਜਾਬੀਆਂ ਨੇ ਬੁਰੀ ਤਰ੍ਹਾਂ ਲਾਂਭੇ ਕਰ ਦਿੱਤਾ ਸੀ। ਜਨਤਾ ਨੇ ਕੈਪਟਨ ਵਿੱਚ ਵੱਡਾ ਭਰੋਸਾ ਪ੍ਰਗਟਾਇਆ ਸੀ ਪਰ ਹੁਣ ਵੇਖਣਾ ਹੋਏਗਾ ਕਿ ਛੇ ਮਹੀਨਿਆਂ ਵਿੱਚ ਇਹ ਭਰੋਸਾ ਕਿੰਨਾ ਕੁ ਕਾਇਮ ਹੈ। ਇਸ ਲਈ ਇਹ ਚੋਣ ਕੁੱਲ ਮਿਲਾ ਕੇ ਕਾਂਗਰਸ ਲਈ ਹੀ ਅਹਿਮ ਹੈ। ਉਂਝ ਅਸਲ ਟੱਕਰ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ-ਬੀਜੇਪੀ ਵਿਚਾਲੇ ਹੈ। ਅਕਾਲੀ ਦਲ ਬੇਸ਼ੱਕ ਬੀਜੇਪੀ ਦਾ ਭਾਈਵਾਲ ਪਰ ਇਹ ਸੀਟ ਬੀਜੇਪੀ ਦੇ ਹਿੱਸੇ ਹੋਣ ਕਰਕੇ ਉਹ ਸਭ ਤੋਂ ਵੱਧ ਸੇਫ ਹੈ।

ਉਂਝ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਅਜੇ ਉਮੀਦਵਾਰਾਂ ਦੇ ਨਾਮ ਤੈਅ ਨਹੀਂ ਕੀਤੇ, ਪਰ ਨਾਮਜ਼ਦਗੀ ਦਾਖਲ ਕਰਨ ਦਾ ਅਮਲ 15 ਸਤੰਬਰ ਤੋਂ ਆਰੰਭ ਹੋ ਜਾਵੇਗਾ। 22 ਸਤੰਬਰ ਤੱਕ ਕਾਗਜ਼ ਦਾਖਲ ਕੀਤੇ ਜਾ ਸਕਣਗੇ ਤੇ ਨਤੀਜਾ 15 ਅਕਤੂਬਰ ਨੂੰ ਐਲਾਨਿਆ ਆਵੇਗਾ।

About admin

Check Also

ਐੱਸ. ਜੀ. ਪੀ. ਸੀ. ਚੋਣਾਂ ਬਾਰੇ ਭਾਈ ਰਣਜੀਤ ਸਿੰਘ ਦਾ ਪਹਿਲਾ ਬਿਆਨ

ਜਲੰਧਰ,17/11/17 :- ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਮ ‘ਤੇ ਇਹ ਚਰਚਾ ਆਮ ਛਿੜੀ ਹੋਈ ...

Leave a Reply

Your email address will not be published. Required fields are marked *