Breaking News
Home / Breaking News / 1984 ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਨੇ ਝੂਠ ਬੋਲਿਆ -: ਸੁਖਬੀਰ ਬਾਦਲ

1984 ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਨੇ ਝੂਠ ਬੋਲਿਆ -: ਸੁਖਬੀਰ ਬਾਦਲ

1984 ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਨੇ ਝੂਠ ਬੋਲਿਆ -: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ -13-09-17 ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਦੇ ਸਿੱਖ ਕਤਲੇਆਮ ਵਿਚ ਆਪਣੀ ਪਾਰਟੀ ਦੀ ਭੂਮਿਕਾ ਬਾਰੇ ਕੌਮਾਂਤਰੀ ਫੋਰਮ ਅੱਗੇ ਝੂਠ ਬੋਲਣ ਅਤੇ ਇਸ ਕਤਲੇਆਮ ਦੀ ਸਾਜ਼ਿਸ ਰਚਣ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਿਚ ਆਪਣੇ ਪਰਿਵਾਰ ਦੇ ਅਪਰਾਧ ਬਾਰੇ ਜਾਣਦੇ ਹੋਏ ਵੀ ਵੱਡੇ ਵੱਡੇ ਬਿਆਨਾਂ ਰਾਂਹੀ ਕੌਮਾਤਰੀ ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਝਾੜ ਪਾਈ ਹੈ।

ਸਰਦਾਰ ਬਾਦਲ ਨੇ ਇਹ ਗੱਲ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਦਿੱਤੇ ਇੱਕ ਤਿਰਸਕਾਰੀ ਭਾਸ਼ਣ ਉੱਤੇ ਟਿੱਪਣੀ ਕਰਦਿਆਂ ਕਹੀ। ਉਹਨਾਂ ਕਿਹਾ ਕਿ ਉਹ ਅਜ਼ਾਦ ਭਾਰਤ ਦੇ ਇਤਿਹਾਸ ਵਿਚ ਨਿਰਦੋਸ਼ ਲੋਕਾਂ ਦੇ ਹੋਏ ਇਸ ਸਭ ਤੋਂ ਘਿਨੌਣੇ ਕਤਲੇਆਮ ਬਾਰੇ ਚਿੱਟਾ ਝੂਠ ਬੋਲਣ ਅਤੇ ਮਗਰਮੱਛ ਦੇ ਹੰਝੂ ਵਹਾਉਣ ਲਈ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਗਿਆ ਜਦਕਿ ਸੱਚਾਈ ਇਹ ਹੈ ਕਿ ਗਾਂਧੀ ਪਰਿਵਾਰ ਨੇ ਕਤਲੇਆਮ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਨਾ ਸਿਰਫ ਪੁਸ਼ਤਪਨਾਹੀ ਕੀਤੀ, ਸਗੋਂ ਉਹਨਾਂ ਨੂੰ ਜੈੱਡ ਸੁਰੱਖਿਆ ਵੀ ਪ੍ਰਦਾਨ ਕੀਤੀ। ਜਦੋਂ ਇੱਕ ਵੀ ਕਤਲ ਹੁੰਦਾ ਹੈ ਤਾਂ ਦੋਸ਼ੀ ਨੂੰ ਸਜ਼ਾ ਮਿਲਦੀ ਹੈ, ਪਰ ਗਾਂਧੀ ਪਰਿਵਾਰ ਨੇ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਦੋਸ਼ੀਆਂ ਖ਼ਿਲਾਫ ਕਦੇ ਐਫਆਈਆਰਜ਼ ਵੀ ਦਰਜ ਨਹੀਂ ਹੋਣ ਦਿੱਤੀਆਂ।ਇਹਨਾਂ ਦੋਸ਼ੀਆਂ ਨੂੰ ਚਾਰਜ ਸ਼ੀਟ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ ਯੂਪੀਏ ਦੀ ਸਰਕਾਰ ਦੌਰਾਨ ਗਾਂਧੀ ਪਰਿਵਾਰ ਨੇ ਇਹਨਾਂ ਦੋਸ਼ੀਆਂ ਨੂੰ ਕਲੀਨ ਚਿੱਟ ਦਬਾਉਣ ਲਈ ਸੀਬੀਆਈ ਉੱਤੇ ਵੀ ਦਬਾਅ ਪਾਇਆ। ਇਹਨਾਂ ਦੋਸ਼ੀਆਂ ਨੂੰ ਉਲਟਾ ਇਨਾਮ ਵਜੋਂ ਮੰਤਰੀਆਂ ਦੇ ਅਹੁਦੇ ਪੇਸ਼ ਕੀਤੇ ਗਏ। ਉਹਨਾਂ ਕਿਹਾ ਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਇਹਨਾਂ ਦੋਸ਼ੀਆਂ ਕਮਲ ਨਾਥ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਕਾਂਗਰਸ ਤੋਂ ਕਿਉਂ ਹਿਫਾਜ਼ਤ ਕੀਤੀ ਹੈ? ਜੇ ਹੁਣ ਉਹ ਦਾਅਵਾ ਕਰਦਾ ਕਿ ਉਸ ਨੂੰ ਕਤਲੇਆਮ ਦਾ ਦੁੱਖ ਹੈ ਤਾਂ ਕੀ ਉਹਨਾਂ ਇਹਨਾਂ ਦੋਸ਼ੀਆਂ ਨੂੰ ਅਜਿਹੇ ਅਣਮਨੁੱਖੀ ਕਾਰੇ ਲਈ ਪਾਰਟੀ ਵਿਚੋਂ ਬਾਹਰ ਕੱਢੇਗਾ?

About admin

Check Also

ਐੱਸ. ਜੀ. ਪੀ. ਸੀ. ਚੋਣਾਂ ਬਾਰੇ ਭਾਈ ਰਣਜੀਤ ਸਿੰਘ ਦਾ ਪਹਿਲਾ ਬਿਆਨ

ਜਲੰਧਰ,17/11/17 :- ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਮ ‘ਤੇ ਇਹ ਚਰਚਾ ਆਮ ਛਿੜੀ ਹੋਈ ...

Leave a Reply

Your email address will not be published. Required fields are marked *