Breaking News
Home / Breaking News / ਸੁਪਰੀਮ ਕੋਰਟ ਦਾ ਤਲਾਕ ਲੈਣ ਬਾਰੇ ਫੈਸਲਾ

ਸੁਪਰੀਮ ਕੋਰਟ ਦਾ ਤਲਾਕ ਲੈਣ ਬਾਰੇ ਫੈਸਲਾ

ਸੁਪਰੀਮ ਕੋਰਟ ਦਾ ਤਲਾਕ ਲੈਣ ਬਾਰੇ ਫੈਸਲਾ…

ਸੁਪਰੀਮ ਕੋਰਟ-14-09-17 ਨੇ ਅਹਿਮ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਿੰਦੂ ਮੈਰਿਜ ਐਕਟ ਤਹਿਤ ਵਿਆਹੁਤਾ ਜੋੜੇ ਵੱਲੋਂ ਰਜ਼ਾਮੰਦੀ ਨਾਲ ਤਲਾਕ ਲੈਣ ਲਈ ਕਾਨੂੰਨਨ ਜ਼ਰੂਰੀ 6 ਮਹੀਨਿਆਂ ਦੇ ਉਡੀਕ ਸਮੇਂ ਵਿੱਚ ਪਰਿਵਾਰਕ ਅਦਾਲਤਾਂ ਛੋਟ ਦੇ ਸਕਦੀਆਂ ਹਨ।

ਸੁਪਰੀਮ ਕੋਰਟ ਦੇ ਜਸਟਿਸ ਏ.ਕੇ. ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜੇ ਤਲਾਕ ਦਾ ਚਾਹਵਾਨ ਜੋੜਾ ਅਦਾਲਤ ਦਾ ਬੂਹਾ ਖੜਕਾਉਣ ਤੋਂ ਪਹਿਲਾਂ 18 ਮਹੀਨਿਆਂ ਤੋਂ ਵੱਖ ਰਹਿ ਰਿਹਾ ਹੋਵੇ, ਉਨ੍ਹਾਂ ਦੇ ਮਤਭੇਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹੋਣ ਅਤੇ ਗੁਜ਼ਾਰੇ ਤੇ ਬੱਚਿਆਂ ਦੀ ਸੰਭਾਲ ਸਬੰਧੀ ਦਾਅਵਿਆਂ ਦਾ ਫ਼ੈਸਲਾ ਹੋ ਚੁੱਕਾ ਹੋਵੇ ਤਾਂ ਅਜਿਹਾ ਕੀਤਾ ਜਾ ਸਕਦਾ ਹੈ।

ਬੈਂਚ ਨੇ ਕਿਹਾ, ‘‘ਇਸ ਸੋਚ-ਵਿਚਾਰ ਦੇ ਸਮੇਂ ਦਾ ਮਕਸਦ ਕਾਹਲੀ ਵਾਲੇ ਫ਼ੈਸਲਿਆਂ ਤੋਂ ਬਚਣਾ ਸੀ… ਇਸ ਦਾ ਮਕਸਦ ਮੰਤਵਹੀਣ ਵਿਆਹਾਂ ਜਾਂ ਸੁਲ੍ਹਾ ਦੀ ਸੰਭਾਵਨਾ ਖ਼ਤਮ ਹੋ ਜਾਣ ਦੇ ਬਾਵਜੂਦ ਸਬੰਧਤ ਧਿਰਾਂ ਦੀ ਪ੍ਰੇਸ਼ਾਨੀ ਵਧਾਉਣ ਵਜੋਂ ਨਹੀਂ ਲਿਆ ਜਾਣਾ ਚਾਹੀਦਾ।’

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...